ਖੁੰਦਕ ਚੜ੍ਹਨ ਤੇ ਨੌਜਵਾਨ ਨੇ ਗਰਭਵਤੀ ਕੁੱਤੀ ਦੇ ਪੇਟ ‘ਚ ਮਾਰੀ ਰਾਡ, ਉਤਾਰਿਆ ਮੌਤ ਦੇ ਘਾਟ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ । ਅੰਮ੍ਰਿਤਸਰ ਸਥਿਤ ਲੋਹਗੜ੍ਹ ਇਲਾਕੇ 'ਚ ਇੱਕ ਨੌਜਵਾਨ ਨੇ ਬਿਨਾਂ ਕਿਸੇ ਕਾਰਨ ਗਰਭਵਤੀ ਕੁੱਤੀ ਦੇ ਢਿੱਡ 'ਚ ਰਾਡ ਮਾਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਦੱਸ ਦਈਏ ਕਿ ਗਲੀ ਵਿੱਚ ਇੱਕ ਅਵਾਰਾ ਕੁੱਤੀ ਲਗਾਤਾਰ ਹੀ ਭੌਂਕ ਰਹੀ ਸੀ। ਦੋਸ਼ੀ ਸੁਨੀਲ ਕੁਮਾਰ ਨਾਮਕ ਇਸ ਸ਼ਖ਼ਸ ਉਸਦੇ ਭੌਕਣ ਨਾਲ ਇਨ੍ਹੀ ਖੁੰਦਕ ਚੜ੍ਹੀ ਕਿ ਉਸਨੇ ਕੁੱਤੀ ਨੂੰ ਭੌਂਕਦੇ ਦੇਖ ਇੱਕ ਰਾਡ ਲਿਆ ਜਾਨਵਰ 'ਤੇ ਹਮਲਾ ਕਰ ਦਿੱਤਾ।

ਦੱਸ ਦਈਏ ਕਿ ਕੁੱਤੀ ਉਥੇ ਹੀ ਡਿੱਗ ਪਈ ਅਤੇ ਖੂਨ ਵਹਿਣ ਕਰਕੇ ਖੂਨ ਨਾਲ ਲਥਪਥ ਹੋ ਗਈ। ਸਥਾਨਕ ਨਿਵਾਸੀਆਂ ਨੇ ਤੁਰੰਤ ਹੀ ਕੁੱਤੀ ਨੂੰ ਨੇੜਲੇ ਜਾਨਵਰਾਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਜ਼ੇਰੇ ਇਲਾਜ ਉਸਦੀ ਮੌਤ ਹੋ ਗਈ। ਸ਼ਿਕਾਇਤ ਮਗਰੋਂ ਥਾਣਾ ਡੀ-ਡਵੀਜ਼ਨ ਦੀ ਪੁਲਿਸ ਨੇ ਸੁਨੀਲ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।