CM ਮਾਨ ਦੀ ਰਿਹਾਇਸ਼ ’ਤੇ ਲੱਡੂ ਖੁਆਉਣ ਨਿਕਲੇ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੀ ਸਕੂਲ ਸਿੱਖਿਆ ਨੂੰ ਬਿਹਤਰ ਰੈਂਕਿੰਗ ਮਿਲਣ ’ਤੇ cm ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ’ਤੇ ਲੱਡੂ ਖੁਆਉਣ ਨਿਕਲੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।

ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ 'ਚ ਸੂਬੇ ਦਾ ਨਾਮ ਰੌਸ਼ਨ ਹੋਣ ’ਤੇ ਵੀ ਖੁਸ਼ੀ ਜ਼ਾਹਿਰ ਨਹੀਂ ਕਰ ਰਹੀ ਹੈ। ਇਹ ਬੇਹੱਦ ਮੰਦਭਾਗਾ ਹੈ ਕਿ ਸਿੱਖਿਆ ਮੰਤਰੀ ਸਰਵੇ 'ਚ ਮਿਲੀ ਰੈਂਕਿੰਗ ਨੂੰ ਹੀ ਫਰਜ਼ੀ ਦੱਸ ਰਹੇ ਹਨ। ਇਸ ਲਈ ਉਹ ਮੁੱਖ ਮੰਤਰੀ ਨੂੰ ਲੱਡੂ ਖੁਆਉਣਾ ਚਾਹੁੰਦੇ ਹਨ ਤਾਂ ਕਿ ਪੰਜਾਬ ਨੂੰ ਮਿਲੀ ਉਪਲੱਬਧੀ ਦੀ ਖੁਸ਼ੀ ਮਨਾਈ ਜਾ ਸਕੇ।

ਹੱਥਾਂ ' ਚ ਪੰਜਾਬ ਦੇ ਸਿੱਖਿਆ ਮਾਡਲ ਨੂੰ ਦਰਸਾਉਂਦੀਆਂ ਤਖ਼ਤੀਆਂ ਲਈ ਢਿੱਲੋਂ ਦੇ ਨਾਲ ਕਈ ਸਮਰਥਕਾਂ ਨੇ ਮੁੱਖ ਮੰਤਰੀ ਨਿਵਾਸ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਵਿਚ ਰਸਤੇ ਹੀ ਰੋਕ ਲਿਆ।