ਅਮਰੀਕਾ ਦਾ ਚੀਨ ਲਈ ਬਦਲਿਆ ਵਪਾਰ ਨਜ਼ਰੀਆ, ਘਟਾਏ ਟੈਕਸ!

by nripost

ਵਾਸ਼ਿੰਗਟਨ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਹੋਈ ਮੀਟਿੰਗ ਨੂੰ ਸਫ਼ਲ ਦੱਸਦਿਆਂ ਕਿਹਾ ਕਿ ਉਹ ਚੀਨ ’ਤੇ ਲਗਾਏ ਗਏ ਟੈਕਸ ’ਚ ਦਸ ਫ਼ੀਸਦ ਕਟੌਤੀ ਕਰਨਗੇ। ਰਾਸ਼ਟਰਪਤੀ ਟਰੰਪ ਨੇ ਏਅਰ ਫੋਰਸ ਵਨ ਜਹਾਜ਼ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਇਸ ਸਾਲ ਦੇ ਸ਼ੁਰੂ ’ਚ ਚੀਨ ’ਤੇ ਜੁਰਮਾਨੇ ਤਹਿਤ ਲਾਏ ਗਏ 20 ਫ਼ੀਸਦ ਟੈਕਸ ’ਚ ਕਟੌਤੀ ਕਰਕੇ ਇਸ ਨੂੰ 10 ਫ਼ੀਸਦ ਕਰ ਦੇਵੇਗਾ। ਇਹ ਟੈਰਿਫ ਫੈਂਟਾਨਿਲ ਬਣਾਉਣ ’ਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਿਕਰੀ ਨੂੰ ਲੈ ਕੇ ਲਾਏ ਗਏ ਸਨ। ਇਸ ਕਟੌਤੀ ਨਾਲ ਚੀਨ ’ਤੇ ਕੁੱਲ ਟੈਕਸ 57 ਤੋਂ ਘੱਟ ਕੇ 47 ਫ਼ੀਸਦ ਰਹਿ ਜਾਵੇਗਾ।

More News

NRI Post
..
NRI Post
..
NRI Post
..