ਅਮਰੀਕਾ ‘ਚ ਰਾਗੀ ਸਿੰਘ ਦਾ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ

by jagjeetkaur

ਅਮਰੀਕਾ ਦੇ ਅਲਬਾਮਾ ਰਾਜ ਵਿੱਚ ਇੱਕ ਰਾਗੀ ਸਿੰਘ ਦਾ ਗੁਰਦੁਆਰੇ ਦੇ ਬਾਹਰ ਗੋ.ਲੀ/ਆਂ ਮਾ.ਰ ਕੇ ਕ.ਤ.ਲ ਕਰ ਦਿੱਤਾ ਗਿਆ। ਰਾਜ ਸਿੰਘ ਉਰਫ ਗੋਲਡੀ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਸੀ। ਮੀਡੀਆ ਮੁਤਾਬਕ ਇਹ ਘਟਨਾ 24 ਫਰਵਰੀ ਦੀ ਹੈ। ਰਾਜ ਅਲਬਾਮਾ ਦੇ ਸੇਲਮਾ ਸ਼ਹਿਰ ਵਿੱਚ ਗੁਰਦੁਆਰੇ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਕੁਝ ਹ.ਮਲਾ.ਵ.ਰਾਂ ਨੇ ਉਸਨੂੰ ਗੋ.ਲੀ ਮਾ/ਰ ਦਿੱਤੀ। ਉਸਦੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ 25 ਫਰਵਰੀ ਨੂੰ ਦਿੱਤੀ ਗਈ।

ਰਾਜ ਦੇ ਪਰਿਵਾਰਿਕ ਗੁਰਦੀਪ ਸਿੰਘ ਨੇ ਦੱਸਿਆ ਕਿ ਕ.ਤ/ਲ ਦੇ 5 ਦਿਨ ਬਾਅਦ ਵੀ ਰਾਜ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਹੈ। ਹਾਲਾਂਕਿ ਇਸ ਵਿੱਚ ਦੇਰੀ ਕਰਨ ਦੀ ਵਜ੍ਹਾ ਨਹੀਂ ਦੱਸੀ ਗਈ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਹੇਟ ਕ੍ਰਾਇਮ ਦਾ ਮਾਮਲਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜ ਸਿੰਘ ਡੇਢ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਉਹ ਇੱਕ ਰਾਗੀ (ਸੰਗੀਤਕਾਰ) ਸੀ ਤੇ ਆਪਣੇ ਸੰਗੀਤਕ ਗਰੁੱਪ ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ। ਪਰਿਵਾਰ ਨੇ ਭਾਰਤ ਸਰਕਾਰ ਤੋਂ ਦੇਹ ਨੂੰ ਉੱਤਰ ਪ੍ਰਦੇਸ਼ ਲਿਆਂਦੇ ਜਾਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।