ਅਯੁੱਧਿਆ ਸ਼੍ਰੀ ਰਾਮ ਮੰਦਰ ਦੇ ਦਰਸ਼ਨ ਕਰਨ ਗਏ ਦੋ ਬੱਚੇ ਲਾਪਤਾ

by jagjeetkaur

ਅਯੁੱਧਿਆ ਸਥਿਤ ਸ਼੍ਰੀ ਰਾਮ ਮੰਦਰ ਦੇ ਦਰਸ਼ਨ ਕਰਨ ਗਏ ਪਰਿਆਲਾ ਦੇ ਦੋ ਬੱਚੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। 3 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਸੁਰਾਗ ਨਹੀਂ ਮਿਲਿਆ। ਲਾਪਤਾ ਬੱਚਿਆਂ ਦੀ ਪਛਾਣ ਕਾਰਤਿਕ ਅਤੇ ਪ੍ਰਿੰਸ ਵਾਸੀ ਤੇਜ ਬਾਗ ਕਲੋਨੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ।
ਪਰਿਵਾਰਿਕ ਮੈਂਬਰਾ ਦਾ ਕਹਿਣਾ ਕਿ ਬੱਸ 17 ਤਰੀਕ ਨੂੰ ਦੁਪਹਿਰ 2.30 ਵਜੇ ਅਯੁੱਧਿਆ ਲਈ ਰਵਾਨਾ ਹੋਈ ਸੀ। ਉਹ ਆਪ ਬੱਸ ਵਿੱਚ ਬੱਚਿਆਂ ਨੂੰ ਬੈਠਾ ਕੇ ਆਏ ਸਨ। ਨਾਲ ਹੀ ਰਾਹੁਲ ਅਤੇ ਚਮਨ ਨੂੰ ਬੱਚਿਆਂ ਦੀ ਦੇਖਭਾਲ ਕਰਨ ਲਈ ਕਿਹਾ ਗਿਆ।

ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਅਯੁੱਧਿਆ ਚਲੇ ਗਏ ਹਨ। ਉਹ ਬੱਚਿਆਂ ਦੀ ਭਾਲ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾ ਕਿਹਾ ਗਿਆ ਕਿ ਬੱਚੇ ਲਾਪਤਾ ਹੋ ਗਏ ਹਨ। ਫਿਰ ਪਤਾ ਲੱਗਾ ਕਿ ਬੱਚੇ ਉਥੇ ਨਦੀ ‘ਚ ਨਹਾਉਣ ਗਏ ਸਨ। ਉਦੋਂ ਤੋਂ ਲਾਪਤਾ ਹੈ। ਉਨ੍ਹਾਂ ਦੇ ਕੱਪੜੇ ਨਦੀ ਦੇ ਕੰਢੇ ਤੋਂ ਮਿਲੇ ਹਨ। ਹਾਲਾਂਕਿ ਬੱਚਿਆਂ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।