ਅੱਜ ਦੇਸ਼ ਭਰ ’ਚ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੀ ਕੱਢੀ ਜਾਵੇਗੀ ਕਲਸ਼ ਯਾਤਰਾ

by jagjeetkaur

ਕਿਸਾਨ ਅੰਦੋਲਨ ਦੇ ਇੱਕ ਮਹੀਨਾ ਪੂਰਾ ਹੋਣ ’ਤੇ ਅੱਜ ਅੰਦੋਲਨਕਾਰੀ ਕਿਸਾਨਾਂ ਨੇ 16 ਮਾਰਚ ਨੂੰ ਦੇਸ਼ ਭਰ ਵਿੱਚ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੀ ਕਲਸ਼ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਜਿਥੇ 22 ਮਾਰਚ ਨੂੰ ਹਿਸਾਰ ਵਿਖੇ ਸ਼ਰਧਾਂਜਲੀ ਸਮਾਰੋਹ ਕੀਤਾ ਜਾਵੇ, ਉਥੇ 31 ਮਾਰਚ ਨੂੰ ਅੰਬਾਲਾ ਨੇੜੇ ਮੌਹੜਾ ਮੰਡੀ ਵਿੱਚ ਵੀ ਸਮਾਰੋਹ ਹੋਵੇਗਾ। ਬਾਕੀ ਰਾਜਾਂ ਵਿੱਚ ਕੀਤੀ ਜਾਣ ਵਾਲੀ ਕਲਸ਼ ਯਾਤਰਾ ਸਬੰਧੀ ਤਰੀਕਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਸ਼ੰਭੂ ਬਾਰਡਰ ’ਤੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਘਮਾਣਾ ਤੇ ਨਿਰਮਲ ਸਿੰਘ ਮੌਹੜੀ ਸਮੇਤ ਹਰਿਆਣਾ ਅਤੇ ਬਿਹਾਰ ਦੇ ਕਿਸਾਨ ਆਗੂਆਂ ਨੇ ਕੀਤਾ।