ਕੁੱਲੂ-ਮਨਾਲੀ ਘੁੰਮਣ ਆਏ ਸੀ ਨੇਹਾ ਕੱਕੜ ਤੇ ਰੋਹਨਪ੍ਰੀਤ, ਚੋਰੀ ਹੋਇਆ ਕਰੋੜ ਦਾ ਸਾਮਾਨ

by jaskamal

ਨਿਊਜ਼ ਡੈਸਕ : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਇਕ ਮਸ਼ਹੂਰ ਹੋਟਲ 'ਚੋਂ ਰੋਹਨਪ੍ਰੀਤ ਸਿੰਘ ਦੀ ਐਪਲ ਵਾਚ, ਆਈਫੋਨ ਅਤੇ ਡਾਇਮੰਡ ਰਿੰਗ ਚੋਰੀ ਹੋ ਗਏ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਤਾਂ ਆਮ ਆਦਮੀ ਹੋਟਲ 'ਚ ਸੈਲੇਬਸ ਦਾ ਸਾਮਾਨ ਵੀ ਸੁਰੱਖਿਅਤ ਨਹੀਂ ਹੈ।

ਦੱਸਣਯੋਗ ਹੈ ਕਿ ਰੋਹਨਪ੍ਰੀਤ ਸਿੰਘ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਮੰਡੀ ਕਸਬੇ ਨੇੜੇ ਇਕ ਮਸ਼ਹੂਰ ਹੋਟਲ 'ਚ ਠਹਿਰੇ ਹੇਏ ਸਨ। ਇਸ ਦੌਰਾਨ ਰੋਹਨਪ੍ਰੀਤ ਸਿੰਘ ਦੀ ਆਈ ਘੜੀ, ਐਪਲ ਵਾਚ ਅਤੇ ਡਾਇਮੰਡ ਰਿੰਗ ਅਤੇ ਹੋਰ ਸਾਮਾਨ ਚੋਰੀ ਹੋ ਗਿਆ। ਸਵੇਰੇ ਜਦੋਂ ਰੋਹਨ ਪ੍ਰੀਤ ਉੱਠਿਆ ਤਾਂ ਉਸ ਦਾ ਸਾਮਾਨ ਨਾ ਮਿਲਣ 'ਤੇ ਉਸ ਨੇ ਇਸ ਦੀ ਸੂਚਨਾ ਹੋਟਲ ਪ੍ਰਬੰਧਕਾਂ ਨੂੰ ਦਿੱਤੀ। ਹੋਟਲ ਪ੍ਰਬੰਧਕਾਂ ਨੇ ਸਮਾਨ ਦੇ ਗੁੰਮ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ।