ਟਰਾਈਡੈਂਟ,ਆਈ.ਓ.ਐਲ ਧੌਲਾ ਫੈਕਟਰੀ ’ਚ ਲੱਗੀ ਅੱਗ

by nripost

ਬਰਨਾਲਾ :(ਸਰਬ)- ਜ਼ਿਲਾ ਬਰਨਾਲਾ ਬੁੱਧਵਾਰ ਦੇਰ ਰਾਤ ਤੇਜ਼ ਝੱਖੜ ਹਨੇਰੀ ਕਾਰਨ ਜ਼ਿਲੇ ਵਿੱਚ ਵੱਖ- ਵੱਖ ਚਾਰ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਟਰਾਈਡੈਂਟ, ਆਈ..ਐਲ ਧੌਲਾ ਫੈਕਟਰੀ ਵਿਖੇ ਲੱਗੀ ਅੱਗ ਦੀਆਂ ਲਾਟਾਂ ਦੂਰ- ਦੂਰ ਪਿੰਡਾਂ ਤੱਕ ਨਜ਼ਰੀਂ ਪਈਆਂ।

ਜਿਕਰਯੋਗ ਹੈ ਕਿ ਪਿੰਡ ਠੀਕਰੀਵਾਲ ਮਹਿਲ ਕਲਾਂ ਅਤੇ ਬਡਬਰ ਵਿਖੇ ਤੇਜ਼ ਹਨੇਰੀ ਕਾਰਨ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਓ ਗੱਡੀਆਂ ਅੱਗ ਤੇ ਕਾਬੂ ਪਾਉਣ ਵਿੱਚ ਜੁੱਟੀਆਂ ਹੋਈਆਂ ਹਨ। ਟਰਾਈਡੈਂਟ ਵਿੱਚ ਲੱਗੀ ਭਿਆਨਕ ਅੱਗ ਦੇ ਮੱਦੇ ਨਜ਼ਰ ਨੇੜਲੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।