ਪਾਕਿਸਤਾਨ ਤੋਂ ਆਇਆ ਡ੍ਰੋਨ ਤੇ ਹੈਰੋਇਨ ਬਰਾਮਦ

by nripost

ਅਟਾਰੀ (ਸਰਬ): ਸੀਮਾ ਸੁਰੱਖਿਆ ਬਲ ਦੇ ਖੂਫੀਆ ਵਿੰਗ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ’ਚ ਡ੍ਰੋਨ ਸਮੇਤ ਹੈਰੋਇਨ ਬਰਾਮਦ ਕੀਤੀ ਹੈ। ਫੋਰਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰੋੜੇਵਾਲਾ ਖੁਰਦ ਵਿਚ ਡ੍ਰੋਨ ਦੀ ਗਤੀਵਿਧੀ ਸੁਣਾਈ ਦਿੱਤੀ ਹੈ। ਇਸ ਦੇ ਅਧਾਰ ’ਤੇ ਫੋਰਸ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਇਸ ਦੌਰਾਨ ਇਕ ਖੇਤ ਵਿਚ ਪਿਆ ਡ੍ਰੋਨ ਬਰਾਮਦ ਹੋਇਆ। ਇਸ ਦੇ ਉੱਪਰ ਪੀਲੇ ਪੈਕਟ ਵਿਚ 550 ਗ੍ਰਾਮ ਹੈਰੋਇਨ ਬੰਨ੍ਹੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਡ੍ਰੋਨ ਬੀਐਸਐਫ ਦੇ ਐਂਟੀ ਡਰੋਨ ਸਿਸਟਮ ਨਾਲ ਟਕਰਾਉਣ ਤੋਂ ਬਾਅਦ ਡਿੱਗਿਆ ਹੋ ਸਕਦਾ ਹੈ। ਬਰਾਮਦ ਕੀਤਾ ਗਿਆ ਡ੍ਰੋਨ ਚੀਨ ਵਿਚ ਬਣਿਆ ਹੈ। ਫੋਰਸ ਦੇ ਜਵਾਨਾਂ ਨੇ ਡ੍ਰੋਨ ਨੂੰ ਜਾਂਚ ਲਈ ਲੈਬ ’ਚ ਭੇਜ ਦਿੱਤਾ ਹੈ। ਉਥੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।