
ਬਰਨਾਲਾ ਸ਼ਹਿਰ ਦੇ ਇੱਕ ਅਧਿਆਪਕ ਦੇ ਹੋਣਹਾਰ ਪੁੱਤਰ ਧਰੁਵ ਬਾਂਸਲ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਧਰੁਵ ਬਾਂਸਲ ਨੇ 720 ਅੰਕਾਂ ਵਿੱਚੋਂ 715 ਅੰਕ ਪ੍ਰਾਪਤ ਕਰਕੇ NEET ਦੀ ਪ੍ਰੀਖਿਆ ਵਿੱਚ ਆਲ ਇੰਡੀਆ ਵਿੱਚੋਂ 283ਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਸਰਕਾਰੀ ਅਧਿਆਪਕ ਪਿਤਾ ਅਸ਼ਵਨੀ ਕੁਮਾਰ ਬਾਂਸਲ ਅਤੇ ਮਾਤਾ ਪਵਨਦੀਪ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਧਰੁਵ ਬਾਂਸਲ ਨੇ ਪਹਿਲੀ ਵਾਰ NEET ਦੀ ਪ੍ਰੀਖਿਆ ਦਿੱਤੀ ਸੀ। ਜਿਸ ਲਈ ਧਰੁਵ ਨੇ ਸਖ਼ਤ ਮਿਹਨਤ ਕੀਤੀ ਅਤੇ NEET ਦੀ ਤਿਆਰੀ ਲਈ ਰੋਜ਼ਾਨਾ 18 ਤੋਂ 20 ਘੰਟੇ ਪੜ੍ਹਾਈ ਕੀਤੀ।
ਧਰੁਵ ਬਾਂਸਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਦੀ ਪ੍ਰੇਰਨਾ ਨਾਲ ਹੀ ਡਾਕਟਰ ਬਣਨ ਦਾ ਸੁਪਨਾ ਪੂਰਾ ਕਰ ਸਕੇਗਾ। ਉਸ ਦੇ ਜੀਵਨ ਦਾ ਉਦੇਸ਼ ਹੈ ਕਿ ਉਹ ਐਮਡੀ ਕਰਕੇ ਲੋੜਵੰਦ ਲੋਕਾਂ ਦੀ ਸੇਵਾ ਕਰ ਸਕੇ।