ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੀਜੀ ਵਾਰ ਪਹੁੰਚੀ ਪੁਲਾੜ ‘ਚ, ਸਪੇਸ ਸਟੇਸ਼ਨ ‘ਚ ਨੱਚ ਕੇ ਮਨਾਇਆ ਜਸ਼ਨ

by jagjeetkaur

ਬੋਇੰਗ ਪੁਲਾੜ ਯਾਨ ਵਿੱਚ ਤੀਜੀ ਵਾਰ ਪੁਲਾੜ ਯਾਤਰਾ ‘ਤੇ ਗਈ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਪਹੁੰਚਦੇ ਹੀ ਨੱਚਦੇ ਹੋਏ ਦੇਖਿਆ ਗਿਆ। ਇੱਥੇ ਉਸਨੇ ਬਾਕੀ ਸਾਰੇ ਪੁਲਾੜ ਯਾਤਰੀਆਂ ਨੂੰ ਗਲੇ ਲਗਾਇਆ।

ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੀ ਸਾਥੀ ਬੁਚ ਵਿਲਮੋਰ ਵੀਰਵਾਰ ਨੂੰ ਸੁਰੱਖਿਅਤ ਪੁਲਾੜ ਪਹੁੰਚੇ। ਇਸ ਦੌਰਾਨ ਵਿਲੀਅਮਜ਼ ਖੁਸ਼ੀ ਨਾਲ ਨੱਚਦੀ ਨਜ਼ਰ ਆਈ। ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਜਦੋਂ ਉਹ ਪੁਲਾੜ ਸਟੇਸ਼ਨ ‘ਤੇ ਪਹੁੰਚਦੇ ਹਨ ਤਾਂ ਘੰਟੀ ਵੱਜਦੀ ਹੈ। ਦਰਅਸਲ, ਆਈਐਸਐਸ ਦੀ ਇਹ ਪਰੰਪਰਾ ਹੈ ਕਿ ਜਦੋਂ ਵੀ ਕੋਈ ਨਵਾਂ ਪੁਲਾੜ ਯਾਤਰੀ ਉਥੇ ਪਹੁੰਚਦਾ ਹੈ ਤਾਂ ਦੂਜੇ ਪੁਲਾੜ ਯਾਤਰੀ ਘੰਟੀ ਵਜਾ ਕੇ ਉਸਦਾ ਸਵਾਗਤ ਕਰਦੇ ਹਨ।

ਸੁਨੀਤ ਵਿਲੀਅਮਜ਼ ਨੇ ਆਈਐਸਐਸ ਦੇ ਮੈਂਬਰਾਂ ਨੂੰ ਆਪਣਾ ਦੂਜਾ ਪਰਿਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ “ਆਈਐਸਐਸ ਮੇਰੇ ਲਈ ਦੂਜੇ ਘਰ ਵਾਂਗ ਹੈ।” ਉਨ੍ਹਾਂ ਸ਼ਾਨਦਾਰ ਸਵਾਗਤ ਲਈ ਸਾਰੇ ਪੁਲਾੜ ਯਾਤਰੀਆਂ ਦਾ ਧੰਨਵਾਦ ਵੀ ਕੀਤਾ।