ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਸਮੇਤ ਆਮ ਲੋਕਾਂ ਵਾਂਗ ਲਾਈਨ ‘ਚ ਖੜਕੇ ਵੋਟ ਪਾਉਣ ਦੀ ਕੀਤੀ ਉਡੀਕ

by jagjeetkaur

ਪੰਜਾਬ ਦੇ CM ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਮੰਗਵਾਲ ਦੇ ਬੂਥ ਨੰਬਰ 89 'ਚ ਵੋਟ ਪਾਉਣ ਲਈ ਪਹੁੰਚੇ । ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਨ ਵਿੱਚ ਖੜ ਕੇ ਆਪਣੇ ਹੱਥ ਵਿੱਚ ਆਈਡੀ ਕਾਰਡ ਫੜ ਕੇ ਆਪਣੀ ਵਾਰੀ ਦੀ ਉਡੀਕ ਕਰਕੇ ਇਤਿਹਾਸ ਬਦਲਿਆ। ਜਦੋਂ ਮੁੱਖ ਮੰਤਰੀ ਪਤਨੀ ਵੋਟ ਪਾਉਣ ਲਈ ਅੰਦਰ ਗਏ ਤਾਂ ਥੋੜੀ ਦੇਰ ਮਸ਼ੀਨ ਵੀ ਖਰਾਬ ਹੋਈ ਜੋ ਕਿ ਟੈਕਨੀਕਲ ਟੀਮ ਨੇ ਠੀਕ ਕੀਤੀ। ਭਾਵੇਂ ਕਿ ਇਸ ਸਮੇਂ ਮੁੱਖ ਮੰਤਰੀ ਦੇ ਕਾਫਲੇ ਨਾਲ ਚੱਲ ਰਿਹਾ ਇੱਕ ਵੱਡਾ ਅਧਿਕਾਰੀ ਸੁਰੱਖਿਆ ਇੰਤਜਾਮਾਂ ਦੇ ਮੱਦੇ ਨਜ਼ਰ ਮੁੱਖ ਮੰਤਰੀ ਨੂੰ ਲਾਈਨ ਤੋਂ ਬਾਹਰ ਹੋ ਕੇ ਪਹਿਲਾਂ ਵੋਟ ਪਾਉਣ ਦਾ ਇਸ਼ਾਰਾ ਕਰ ਰਿਹਾ ਸੀ। ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੀ ਪਤਨੀ ਲਾਈਨ ਵਿੱਚ ਹੀ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਜਦੋਂ ਬਾਹਰ ਆਏ ਮੁੱਖ ਮੰਤਰੀ ਤੋਂ ਪੱਤਰਕਾਰਾਂ ਨੇ ਲਾਈਨ ਵਿੱਚ ਖੜਨ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਇਹੋ ਜਵਾਬ ਸੀ ਕਿ ਇਹ ਲੋਕਤੰਤਰ ਦਾ ਮੇਲਾ ਹੈ । ਉਹਨਾਂ ਕਿਹਾ ਕਿ ਉਹਨਾਂ ਦੇ ਅੱਗੇ ਖੜੇ ਵਿਅਕਤੀਆਂ ਕੋਲ ਵੀ ਵੋਟਰ ਕਾਰਡ ਸਨ , ਕਿਉਂਕਿ ਉਹਨਾਂ ਦਾ ਵੀ ਮੇਰੇ ਜਿੰਨਾ ਅਧਿਕਾਰ ਹੈ ।