ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਹੋਇਆ ਮਹਿੰਗਾ; ਕੀਮਤਾਂ ‘ਚ 5 ਫੀਸਦੀ ਦਾ ਵਾਧਾ

by jagjeetkaur

ਪੰਜਾਬ ਦੇ ਲੁਧਿਆਣਾ ਵਿੱਚ ਲਾਡੋਵਾਲ ਟੋਲ ਪਲਾਜ਼ਾ ਬੀਤੀ ਰਾਤ ਤੋਂ ਮਹਿੰਗਾ ਹੋ ਗਿਆ ਹੈ। ਦਿੱਲੀ ਤੋਂ ਜਲੰਧਰ ਜਾਣ ਵਾਲੇ ਮੁਸਾਫਰਾਂ ਨੂੰ ਹੁਣ ਪਿਛਲੀਆਂ ਦਰਾਂ ਨਾਲੋਂ 5 ਫੀਸਦੀ ਵੱਧ ਪੈਸੇ ਦੇਣੇ ਪੈਣਗੇ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਇੱਕ ਸਾਲ ਵਿੱਚ ਤੀਜੀ ਵਾਰ ਦਰਾਂ ਵਿੱਚ ਵਾਧਾ ਕੀਤਾ ਹੈ।

ਜਾਣਕਾਰੀ ਦਿੰਦਿਆਂ ਲਾਡੋਵਾਲ ਟੋਲ ਪਲਾਜ਼ਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ ਅਤੇ 2 ਜੂਨ 2024 ਦੀ ਅੱਧੀ ਰਾਤ 12 ਵਜੇ ਤੋਂ ਨਵੀਂ ਦਰ ਸੂਚੀ ਅਨੁਸਾਰ ਟੋਲ ਕੱਟਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਕਾਰ ਦਾ ਪੁਰਾਣਾ ਰੇਟ ਵਨ ਵੇਅ ਲਈ 215 ਰੁਪਏ, ਆਉਣ-ਜਾਣ ਲਈ 325 ਰੁਪਏ ਅਤੇ ਮਾਸਿਕ ਪਾਸ 7175 ਰੁਪਏ ਸੀ।ਨਵਾਂ ਰੇਟ ਵਨਵੇਅ ਲਈ 220 ਰੁਪਏ, ਰਾਊਂਡ ਟ੍ਰਿਪ ਲਈ 330 ਰੁਪਏ ਅਤੇ ਮਾਸਿਕ 7360 ਰੁਪਏ ਹੋਵੇਗਾ।

ਬੱਸ ਟਰੱਕ 2 ਐਕਸਲ ਦਾ ਪੁਰਾਣਾ ਰੇਟ ਵਨ ਵੇਅ ਲਈ 730 ਰੁਪਏ ਅਤੇ ਰਿਟਰਨ ਟ੍ਰਿਪ ਲਈ 1095 ਰੁਪਏ ਸੀ ਅਤੇ ਮਾਸਿਕ ਪਾਸ 24285 ਰੁਪਏ ਸੀ। ਨਵਾਂ ਰੇਟ ਵਨ ਵੇਅ ਲਈ 745 ਰੁਪਏ ਅਤੇ ਆਉਣ-ਜਾਣ ਲਈ 1120 ਰੁਪਏ ਹੋਵੇਗਾ ਅਤੇ ਮਹੀਨਾਵਾਰ ਪਾਸ 24905 ਹੈ।