ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਭਾਰਤ ‘ਚ ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਕੀਤੇ ਬੈਨ

by jagjeetkaur

ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਭਾਰਤ ਵਿੱਚ ਕਈ ਕਿਸਾਨ ਆਗੂਆਂ ਦੇ ਐਕਸ (ਟਵਿਟਰ) ਅਕਾਊਂਟਸ ‘ਤੇ ਬੈਨ ਕੀਤੇ ਗਏ ਹਨ। ਭਲਕੇ ਹਰਿਆਣਾ ਅਤੇ ਪੰਜਾਬ ਦੇ ਸਰਹੱਦ ‘ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇਕੱਠੇ ਹੋਣਗੇ। ਹਰ ਹਾਲਤ ਵਿੱਚ ਕਿਸਾਨ ਸ਼ਾਂਤੀਪੂਰਵਕ ਦਿੱਲੀ ਪਹੁੰਚਣਗੇ। ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਕਈ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਅੰਨਦਾਤਾ ਕੋਲ ਹਰ ਪ੍ਰਬੰਧ ਦਾ ਹੱਲ ਹੈ।

ਕਿਸਾਨ ਆਗੂ ਸੁਰਜੀਤ ਸਿੰਘ ਫੂਲ ਅਤੇ ਖੇਤੀ ਮਾਹਿਰ ਰਮਨਦੀਪ ਸਿੰਘ ਮਾਨ ਦੇ ਅਕਾਊਂਟ ਸਸਪੈਂਡ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਿਸਾਨ ਆਗੂ ਤੇਜਵੀਰ ਸਿੰਘ ਦਾ ਐਕਸ ਅਕਾਊਂਟ ਵੀ ਸਸਪੈਂਡ ਕਰ ਦਿੱਤਾ ਗਿਆ ਹੈ।