ਸਕੂਲ ਜਾ ਰਹੇ 10 ਸਾਲਾਂ ਮਾਸੂਮ ਨੂੰ ਟਰੱਕ ਨੇ ਕੁਚਲਿਆ, ਹੋਈ ਮੌਤ,

by nripost

ਜਲੰਧਰ : (ਹਰਮੀਤ)-ਪੰਜਾਬ ’ਚ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਕੂਲ ਜਾ ਰਹੇ ਵਿਦਿਆਰਥੀ ਨੂੰ ਟਰੱਕ ਚਾਲਕ ਨੇ ਕੁਚਲ ਦਿੱਤਾ ਜਿਸ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਜਲੰਧਰ ਦੇ ਕਾਲਾ ਸੰਘਿਆਂ ਦੇ ਨੇੜੇ ਪੈਂਦੇ ਕੋਟ ਸਦੀਕ ਦੀ ਦੱਸੀ ਜਾ ਰਹੀ ਹੈ।

 ਜਿਕਰਯੋਗ ਹੈ ਕਿ ਹਾਦਸੇ ਨੂੰ ਅੰਜਾਮ ਦੇਣ ਮਗਰੋਂ ਟਰੱਕ ਚਾਲਕ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਟਰੱਕ ਦੀ ਰਫਤਾਰ ਕਾਫੀ ਤੇਜ਼ ਸੀ। ਜਿਸ ਕਾਰਨ ਬੱਚਾ ਟਰੱਕ ਦੀ ਚਪੇਟ ’ਚ ਆ ਗਿਆ ਅਤੇ ਉਸਦੀ ਮੌਤ ਹੋ ਗਈ।