ਸੁਨੀਤਾ ਕੇਜਰੀਵਾਲ ਨੇ ਕੀਤਾ ਰੋਡ ਸ਼ੋਅ, ਕਿਹਾ- ਇਸ ਦੇਸ਼ ਨੂੰ ਬਚਾਓ, ਤਾਨਾਸ਼ਾਹੀ ਖਿਲਾਫ ਵੋਟ ਦਿਓ

by jagjeetkaur

ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸਿਆਸਤਦਾਨ ਨਿਕਲੇ ਹੋਏ ਹਨ। ਦਿੱਲੀ 'ਚ ਵੀ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪੂਰਬੀ ਦਿੱਲੀ ਵਿੱਚ ਇੱਕ ਮੈਗਾ ਰੋਡ ਸ਼ੋਅ ਕੱਢਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ 'ਚ ਐਂਟਰੀ ਕੀਤੀ ਹੈ। ਇਹ ਉਨ੍ਹਾਂ ਦਾ ਪਹਿਲਾ ਰੋਡ ਸ਼ੋਅ ਹੈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪੂਰਬੀ ਦਿੱਲੀ ਤੋਂ 'ਆਪ' ਦੇ ਲੋਕ ਸਭਾ ਉਮੀਦਵਾਰ ਕੁਲਦੀਪ ਕੁਮਾਰ ਦੇ ਸਮਰਥਨ 'ਚ ਕੋਂਡਲੀ ਇਲਾਕੇ 'ਚ ਰੋਡ ਸ਼ੋਅ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕੋਂਡਲੀ ਇਲਾਕੇ ਵਿੱਚ ਰੋਡ ਸ਼ੋਅ ਤੋਂ ਪਹਿਲਾਂ ਆਈ ਲਵ ਕੇਜਰੀਵਾਲ ਅਤੇ ਜੇਲ੍ਹ ਕਾ ਜਵਾਬ ਵੋਟ ਸੇ ਦੇ ਪੋਸਟਰ ਲਾਏ ਗਏ ਹਨ।

ਰੋਡ ਸ਼ੋਅ ਦੌਰਾਨ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਇਹ ਦੇਸ਼ ਤਾਨਾਸ਼ਾਹੀ ਵੱਲ ਵਧ ਰਿਹਾ ਹੈ। ਇਸ ਦੇਸ਼ ਨੂੰ ਬਚਾਓ। 25 ਮਈ ਨੂੰ ਵੋਟਿੰਗ ਦਾ ਦਿਨ ਹੈ। ਤੁਸੀਂ ਲੋਕ ਵੋਟ ਪਾਉਣ ਜਾਓਗੇ। ਉਸ ਦਿਨ ਤਾਨਾਸ਼ਾਹੀ ਦੇ ਖਿਲਾਫ ਵੋਟ ਕਰੋ। ਜੈ ਹਿੰਦ… ਵੋਟ ਨਾਲ ਜਵਾਬ ਜੇਲ ਦਾ ਨਾਅਰਾ ਵੀ ਲਾਇਆ।

ਮੰਤਰੀ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਉਹ ਪਹਿਲੀ ਵਾਰ 'ਆਪ' ਦੇ ਚੋਣ ਪ੍ਰੋਗਰਾਮ ਦੀ ਅਗਵਾਈ ਕਰ ਰਹੀ ਹੈ। ਹੁਣ ਤੱਕ ਮੁੱਖ ਮੰਤਰੀ ਕੇਜਰੀਵਾਲ ਅਜਿਹੇ ਪ੍ਰੋਗਰਾਮਾਂ ਦੇ ਮੁੱਖੀ ਹੁੰਦੇ ਸਨ। ਜੇਲ੍ਹ ਜਾਣ ਤੋਂ ਬਾਅਦ ਸੁਨੀਤਾ ਇਸ ਘਾਟ ਨੂੰ ਭਰਨ ਲਈ ਚੋਣ ਲੜ ਰਹੀ ਹੈ।