ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ, ਫੋਰੈਂਸਿਕ ਰਿਪੋਰਟ ਨੇ ਖੋਲ੍ਹੇ ਸਾਰੇ ਰਾਜ਼

by simranofficial

ਨਵੀਂ ਦਿੱਲੀ( ਐਨ ਆਰ ਆਈ ): ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ, ਫੋਰੈਂਸਿਕ ਦੀ ਰਿਪੋਰਟ ਨੇ ਇਸ ਗੱਲ ਨੂੰ ਖ਼ਾਰਿਜ ਕਰ ਦਿੱਤਾ ਹੈ ਕਿ ਸੁਸ਼ਾਂਤ ਦਾ ਕਤਲ ਕੀਤਾ ਗਿਆ ਸੀ ,ਰਿਪੋਰਟ ਚ ਇਹ ਦੱਸਿਆ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਕੀਤੀ ਸੀ ਉੰਨਾ ਦਾ ਕਤਲ ਨਹੀਂ ਹੋਇਆ | ਹੁਣ ਜਾਂਚ ਏਜੇਂਸੀਆਂ ਇਸ ਪੂਰੇ ਮਾਮਲੇ ਨੂੰ ਖ਼ੁਦਕੁਸ਼ੀ ਦੇ ਤਰੀਕੇ ਨਾਲ ਦੇਖਣਗੇ ਅਤੇ ਉਸੇ ਰੂਪ ਚ ਜਾਂਚ ਚਲੇਗੀ ,ਏਮਜ਼ ਮੈਡੀਕਲ ਬੋਰਡ ਨੇ ਸੋਮਵਾਰ ਨੂੰ ਸੀਬੀਆਈ ਦੇ ਨਾਲ ਆਪਣੀ ਜਾਂਚ ਰਿਪੋਰਟ ਕੂਪਰ ਹਸਪਤਾਲ ਦੇ ਵਲੋਂ ਕੱਢੇ ਗਏ ਨਤੀਜਿਆਂ ਦੇ ਨਾਲ ਸਾਂਝੀ ਕੀਤੀ ਸੀ ,ਜਿਕਰੇਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ 20 ਲੋਕਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ ,ਇਕ ਲੈਪਟਾਪ, ਹਾਰਡ ਡਿਸਕ, ਕੈਨਨ ਕੈਮਰਾ ਅਤੇ ਦੋ ਮੋਬਾਈਲ ਫੋਨ ਸੀਜ ਕੀਤੇ ਗਏ ਸਨ ਜਿੰਨਾ ਦੀ ਜਾਂਚ ਅੱਜੇ ਜਾਰੀ ਹੈ |ਦੂੱਜੇ ਪਾਸੇ ਹੁਣ ਜਾਂਚ ਏਜੇਂਸੀ ਇਹ ਪਤਾ ਲਗਾਉਣ ਚ ਲੱਗੀ ਹੋਈ ਹੈ ਕਿ ਸੁਸ਼ਾਂਤ ਸਿੰਘ ਨੂੰ ਕਿਸਨੇ ਇਹ ਕਰਨ ਲਈ ਮਜ਼ਬੂਰ ਕੀਤਾ ਸੀ ,ਖ਼ੁਦਕੁਸ਼ੀ ਕਰਨ ਪਿੱਛੇ ਕਿ ਵਜ੍ਹਾ ਸੀ |