ਸੰਗਰੂਰ ਜੇਲ੍ਹ ‘ਚ ਗੈਂਗਸਟਰਾਂ ਦੀ ਖੂਨੀ ਝੜਪ, 2 ਕੈਦੀਆਂ ਦੀ ਮੌਤ

by nripost

ਸੰਗਰੂਰ (ਸਰਬ): ਸੰਗਰੂਰੁ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੰਗਰੂਰ ਦੀ ਜੇਲ੍ਹ ਵਿੱਚ ਗੈਂਗਸਟਰਾਂ ਵਿਚਾਲੇ ਖੂਨੀ ਝੜਪ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇੱਕ ਗੁੱਟ ਵੱਲੋਂ ਦੂਜੇ ਗੁੱਟ ‘ਤੇ ਕਟਰ ਨਾਲ ਹਮਲਾ ਕੀਤਾ ਗਿਆ।

ਜਾਣਕਾਰੀ ਮੁਤਾਬਕ ਇਸ ਝੜਪ ‘ਚ 4 ਕੈਦੀ ਜ਼ਖਮੀ ਹੋਏ ਸਨ। ਚਾਰੇ ਕੈਦੀਆਂ ਨੂੰ ਹਸਪਤਾਲ ‘ਚ ਸ਼ਿਫਟ ਕੀਤਾ ਗਿਆ ਸੀ। ਡਾਕਟਰਾਂ ਵੱਲੋਂ 2 ਨੂੰ ਕੈਦੀਆਂ ਮੁਹੰਮਦ ਹਾਰਿਸ਼ ਅਤੇ ਧਰਮਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਕੀ 2 ਕੈਦੀ ਹਸਪਤਾਲ ‘ਚ ਜ਼ੇਰ-ਏ-ਇਲਾਜ ਹਨ।

ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ‘ਚ ਬੰਦ ਗੈਂਗਸਟਰ ਸਿਮਰਨਜੀਤ ਸਿੰਘ ਉਰਫ਼ ਜੁਝਾਰ ਨੇ ਆਪਣੇ 8 ਸਾਥੀਆਂ ਨਾਲ ਮਿਲ ਕੇ ਮੁਹੰਮਦ ਹਾਰਿਸ਼ ਤੇ ਧਰਮਿੰਦਰ ਸਿੰਘ ਤੇ ਕਟਰ ਨਾਲ ਹਮਲਾ ਕਰ ਦਿੱਤਾ ਸੀ। ਜੇਲ੍ਹ ਦੇ ਸਟਾਫ਼ ਨੇ ਵਿਚਾਲੇ ਪੈ ਕੇ ਦੋਵੇਂ ਧਿਰਾਂ ਨੂੰ ਵੱਖ-ਵੱਖ ਕੀਤਾ ਤੇ ਫਿਰ ਜ਼ਖਮੀਆਂ ਨੂੰ ਹਸਪਾਤਲ ਲਿਜਾਇਆ ਗਿਆ।