ਅਟਲ ਟਨਲ ਦੇਸ਼ ਨੂੰ ਸਮਰਪਿਤ , ਅੱਜ ਦਾ ਦਿਨ ਇਤਿਹਾਸਿਕ

by simranofficial

ਹਿਮਾਚਲ ਪ੍ਰਦੇਸ਼ (ਐਨ ਆਰ ਆਈ ): ਅੱਜ ਭਾਰਤ ਨੂੰ 3300 ਕਰੋੜ ਦੀ ਲਾਗਤ ਦੇ ਨਾਲ ਬਣਾਈ ਗਈ ਨਵੀਂ ਅਟਲ ਟਨਲ ਭੇਟ ਕੀਤੀ ਗਈ ਹੈ ,ਜੋ ਦੁਨੀਆ ਦੀ ਸਭ ਤੋਂ ਉੱਚੀ ਟਨਲ ਹੈ ,ਪ੍ਰਧਾਨਮੰਤਰੀ ਨੇ ਰਿਬਨ ਕਟ ਕੇ ਇਸ ਦਾ ਉਦਘਾਟਨ ਕੀਤਾ ,ਇਹ 9 ਕਿੱਲੋ ਮੀਟਰ ਲੰਬੀ ਟਨਲ ਹੈ ,ਅਤੇ ਇਸਦੇ ਨਾਲ ਲੱਦਾਖ ਵਾਲਾ ਹਿਸਾ ਦੇਸ਼ ਨਾਲ ਜੁੜਿਆ ਰਹੇਗਾ ,ਇਸ ਮੌਕੇ ਤੇ ਰਾਜਨਾਥ ਸਿੰਘ ਵੀ ਮਜੂਦ ਰਹੇ | ਸੂਬੇ ਦੇ ਮੁੱਖਮੰਤਰੀ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਇਸ ਇਤਿਹਾਸਿਕ ਮੌਕੇ ਤੇ ਮਜੂਦ ਸੀ , ਹੁਣ ਆਸਾਨੀ ਨਾਲ ਕੁਝ ਹੀ ਘੰਟਿਆਂ ਚ ਸਫ਼ਰ ਪੂਰਾ ਕੀਤਾ ਜਾ ਸਕਦਾ ਹੈ ,ਇਸ ਨਾਲ ਭਾਰਤੀ ਸੈਨਾ ਨੂੰ ਵੀ ਕਾਫੀ ਆਸਾਨੀ ਹੋਵੇਗੀ , ਇਹ ਸੁਰੰਗ ਲਾਹੌਲ ਸਪੀਤੀ ਘਾਟੀ ਨੂੰ ਦੇਸ਼ ਨਾਲ ਜੋੜੇ ਰੱਖੇਗੀ