ਅਰਥਚਾਰੇ ਵਿੱਚ ਮੰਗ ਵਧਾਉਣ ਲਈ ਸਰਕਾਰ ਨੇ ਚੁੱਕੇ ਇਹ ਕਦਮ

by simranofficial

ਨਵੀਂ ਦਿੱਲੀ (ਐਨ ਆਰ ਆਈ ): ਕੋਰੋਨਾ ਵੈਸ਼ਵਿਕ ਮਹਾਮਾਰੀ ਦੇ ਚਲਦੇ ਹਰ ਦੇਸ਼ ਦੀ ਅਰਥਵਿਵਸ੍ਥਾ ਹਿਲੀ ਹੈ ,ਇਸਨੂੰ ਹੀ ਉੱਪਰ ਚੁੱਕਣ ਲਈ ਸਰਕਾਰਾਂ ਆਪਣੇ ਪੱਧਰ ਤੇ ਉਪਾਅ ਕਰਨ ਚ ਲੱਗੀਆਂ ਹੋਈਆਂ ਨੇ , ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਨਾਂ ਨੇ ਕਿਹਾ ਕਿ ਅਰਥਚਾਰੇ ਵਿੱਚ ਮੰਗ ਵਧਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਮੰਗ ਨੂੰ ਉਤੇਜਤ ਕਰਨ ਲਈ, ਸਰਕਾਰ ਖਪਤਕਾਰਾਂ ਦੇ ਖਰਚਿਆਂ ਅਤੇ ਪੂੰਜੀ ਖਰਚਿਆਂ ਨੂੰ ਵਧਾਉਣ ਲਈ ਉਪਾਅ ਕਰ ਰਹੀ ਹੈ. ਸਰਕਾਰ ਐਲਟੀਸੀ ਕੈਸ਼ ਵਾਉਚਰ ਅਤੇ ਫੈਸਟੀਵਲ ਐਡਵਾਂਸ ਸਕੀਮ ਲੈ ਕੇ ਆਈ ਹੈ।
1.ਸਰਕਾਰੀ ਕਰਮਚਾਰੀਆਂ ਦੇ ਐਲਟੀਸੀ ਦੇ ਬਦਲੇ ਨਕਦ ਵਾਉਚਰ,

  1. ਕਰਮਚਾਰੀਆਂ ਨੂੰ ਫੈਸਟੀਵਲ ਐਡਵਾਂਸ,
  2. ਰਾਜ ਸਰਕਾਰਾਂ ਨੂੰ 50 ਸਾਲ ਤੱਕ ਬਿੰਨਾ ਵਿਆਜ ਕਰਜ਼ੇ .
  3. ਬਜਟ ਵਿਚ ਨਿਰਧਾਰਤ ਪੂੰਜੀਗਤ ਖਰਚਿਆਂ ਤੋਂ ਇਲਾਵਾ, ਕੇਂਦਰ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਆਦਿ 'ਤੇ 25 ਹਜ਼ਾਰ ਕਰੋੜ ਰੁਪਏ ਵਾਧੂ ਖਰਚ ਕਰਨੇ ਪੈਣਗੇ.

ਉੱਥੇ ਹੀ ਨਿਰਮਲ ਸਿਤਾਰਮਨ ਨੇ ਇਹ ਵੀ ਉਮੀਦ ਜਤਾਈ ਹੈ ਕਿ ਇਹ ਸਾਰੇ ਕਦਮ 31 ਮਾਰਚ 2021 ਤੱਕ ਅਰਥ ਵਿਵਸਥਾ ਵਿੱਚ ਤਕਰੀਬਨ 73 ਹਜ਼ਾਰ ਕਰੋੜ ਰੁਪਏ ਦੀ ਮੰਗ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਨਿੱਜੀ ਖੇਤਰ ਨੇ ਵੀ ਆਪਣੇ ਕਰਮਚਾਰੀਆਂ ਨੂੰ ਰਾਹਤ ਦਿੱਤੀ ਤਾਂ ਅਰਥ ਵਿਵਸਥਾ ਵਿੱਚ ਕੁੱਲ ਮੰਗ 1 ਲੱਖ ਕਰੋੜ ਨੂੰ ਪਾਰ ਕਰ ਸਕਦੀ ਹੈ।