ਅਸਮਾਨ ‘ਚ ਅਚਾਨਕ ਟੁੱਟਿਆ ਜਹਾਜ਼ ਦਾ ਸ਼ੀਸ਼ਾ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

by jaskamal

ਪੱਤਰ ਪ੍ਰੇਰਕ : ਬੁੱਧਵਾਰ ਨੂੰ ਭੁਵਨੇਸ਼ਵਰ ਤੋਂ ਨਵੀਂ ਦਿੱਲੀ ਜਾਣ ਵਾਲੀ ਫਲਾਈਟ ਟੇਕ ਆਫ ਤੋਂ ਕੁਝ ਹੀ ਮਿੰਟਾਂ ਬਾਅਦ ਵਾਪਸ ਮੁੜੀ ਅਤੇ ਜਹਾਜ਼ ਦੇ ਗੜੇਮਾਰੀ 'ਚ ਫਸ ਜਾਣ ਅਤੇ ਨੁਕਸਾਨ ਹੋਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿਚ ਸਵਾਰ 169 ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ ਜਾ ਰਹੀ ਵਿਸਤਾਰਾ ਫਲਾਈਟ ਬੀਜੂ ਪਟਨਾਇਕ ਇੰਟਰਨੈਸ਼ਨਲ ਏਅਰਪੋਰਟ (ਬੀਪੀਆਈਏ) 'ਤੇ ਟੇਕਆਫ ਤੋਂ 10 ਮਿੰਟ ਬਾਅਦ ਹੀ ਵਾਪਸ ਉਤਰੀ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਨੂੰ ਓਡੀਸ਼ਾ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਕਾਰਨ ਜਹਾਜ਼ ਦੀ ਵਿੰਡਸ਼ੀਲਡ ਫਟ ਗਈ। ਬੀਪੀਆਈਏ ਦੇ ਡਾਇਰੈਕਟਰ ਪ੍ਰਸੰਨਾ ਪ੍ਰਧਾਨ ਨੇ ਕਿਹਾ, "ਇੱਕ ਵਿੰਡਸ਼ੀਲਡ ਨੂੰ ਨੁਕਸਾਨ ਪਹੁੰਚਿਆ ਹੈ, ਜਦਕਿ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।"