ਅਫ਼ਗਾਨਿਸਤਾਨ ਦੀ ਹਵਾਈ ਫ਼ੌਜ ਹਮਲੇ ,20 ਅੱਤਵਾਦੀਆਂ ਨੂੰ ਕੀਤਾ ਢੇਰ

by simranofficial

ਅਫ਼ਗਾਨਿਸਤਾਨ ਦੀ ਹਵਾਈ ਫ਼ੌਜ ਨੇ ਹੇਲਮੰਡ ਸੂਬੇ ਵਿਚ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਵਿਚ 20 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਇਸ ਦੇ ਇਲਾਵਾ ਇਸ ਅੱਤਵਾਦੀ ਸੰਗਠਨ ਦੇ ਇਕ ਸਥਾਨਕ ਡਿਪਟੀ ਗਵਰਨਰ ਨੂੰ ਬੰਦੀ ਵੀ ਬਣਾ ਲਿਆ ਗਿਆ ਹੈ। ਇਸ ਹਮਲੇ ਵਿਚ 20 ਅੱਤਵਾਦੀ ਮਾਰੇ ਗਏ ਜਦਕਿ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਨੇ ਤਾਲਿਬਾਨ ਦੇ ਡਿਪਟੀ ਗਵਰਨਰ ਮਵਾਲਵੀ ਗਫੂਰ ਨੂੰ ਫੜ ਲਿਆ। ਤਾਲਿਬਾਨ ਵੱਲੋਂ ਇਸ 'ਤੇ ਅਜੇ ਤਕ ਕੋਈ ਬਿਆਨ ਨਹੀਂ ਆਇਆ ਹੈ। ਹੇਲਮੰਡ ਸੂਬੇ ਵਿਚ ਇਕ ਹਫ਼ਤੇ ਦੌਰਾਨ ਅਫ਼ਗਾਨ ਬਲਾਂ ਅਤੇ ਤਾਲਿਬਾਨ ਅੱਤਵਾਦੀਆਂ ਵਿਚਕਾਰ ਕਈ ਵਾਰ ਝੜਪ ਦੇਖਣ ਨੂੰ ਮਿਲੀ। ਹਾਲਾਂਕਿ ਇਨ੍ਹਾਂ ਝੜਪਾਂ ਵਿਚ ਹੋਏ ਨੁਕਸਾਨ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਮਿਲੀ ਹੈ।

More News

NRI Post
..
NRI Post
..
NRI Post
..