ਅੱਜ ਤੋਂ ਮਾਤਾ ਰਾਣੀ ਦੇ ਨਵਰਾਤਰੇ ਸ਼ੁਰੂ ,ਪੂਰੇ ਦੇਸ਼ ਚ ਜੈ ਮਾਤਾ ,ਜੈ ਮਾਤਾ ਦੇ ਜੈਕਾਰੇ

by simranofficial

ਮਾਤਾ ਰਾਣੀ ਦੇ ਨਰਾਤੇ ਅੱਜ ਤੋਂ ਸਾਰੇ ਦੇਸ਼ ਵਿੱਚ ਸ਼ੁਰੂ ਹੋ ਗਏ ਹਨ। ਅੱਜ ਦੇ ਦਿਨ ਮਾਤਾ ਸ਼ੇਲਪੁਤਰੀ ਮਾਤਾ ਦੀ ਪੂਜਾ ਦੇ ਲਈ ਭੀੜ ਹੁੰਦੀ ਹੈ ਹਿੰਦੂੁ ਪੰਚਾਂਗ ਮੁਤਾਬਕ ਅਜਿਹਾ ਸੰਯੋਗ 19 ਸਾਲ ਬਾਅਦ ਬਣ ਰਿਹਾ ਹੈ। ਇਸ ਤੋਂ ਪਹਿਲਾ ਸਾਲ 2001 ਵਿਚ ਵੀ ਹੋਇਆ ਸੀ। ਇਸ ਸਾਲ ਅਧਿਕ ਮਾਸ ਭਾਵ ਮਲਮਾਸ ਕਾਰਨ ਨਰਾਤੇ ਸਰਾਧਾਂ ਤੋਂ ਠੀਕ ਇਕ ਮਹੀਨੇ ਬਾਅਦ ਆਏ ਹਨ। ਇਸ ਲਈ ਨਰਾਤੇ ਇਸ ਸਾਲ 17 ਅਕਤੂਬਰ 2020 ਤੋਂ 25 ਅਕਤੂਬਰ 2020 ਤਕ ਮਨਾਇਆ ਜਾਵੇਗਾ। ਇਸ ਵਾਰ ਨਰਾਤਿਆਂ ’ਤੇ ਵਿਸ਼ੇਸ਼ ਸੰਯੋਗ ਬਣ ਰਹੇ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਨਰਾਤੇ ਦੇ ਮੌਕੇ ‘ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਨਰਾਤਿਆਂ ਦੇ ਸ਼ੁੱਭ ਤਿਉਹਾਰ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਜਗਤ ਜਨਨੀ ਮਾਂ ਜਗਾਦੰਬਾ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ। ਜੈ ਮਾਤਾ ਦੀ!