ਇਕ ਵਾਰ ਫਿਰ ਬਿੱਟੂ ਨੇ ਦਿੱਤਾ ਬਿਆਨ , ਟੋਕਰੀ ਚ ਪਾ ਕੇ ਬਿੱਲ ਪ੍ਰਧਾਨਮੰਤਰੀ ਨੂੰ ਦੇ ਦਵੋ

by simranofficial

ਖੰਨਾ ( ਐਨ ਆਰ ਆਈ ):- ਭਾਜਪਾ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਬਿੱਲ ਨੂੰ ਟੋਕਰੀ ਚ ਪਾਉਣ ਅਤੇ ਮੋਦੀ ਨੂੰ ਦੇ ਦੇਣ, ਅਤੇ ਜੇਕਰ ਕਿਸਾਨਾਂ ਦੇ ਹਿੱਤ ਵਿੱਚ ਐਫ ਆਈ ਆਰ ਦਾਇਰ ਮੇਰੇ ਤੇ ਕੀਤੀ ਜਾਂਦੀ ਹੈ, ਤਾਂ ਇਹ ਮੇਰੇ ਲਈ ਤਗਮੇ ਵਰਗਾ ਹੈ।ਇਹ ਸ਼ਬਦ ਲੁਧਿਆਨਾ ਤੋਂ ਸਾਂਸਦ ਮੈਂਬਰ ਰਵਨੀਤ ਬਿੱਟੂ ਦੇ ਨੇ , ਜਿਕਰੇਖਾਸ ਹੈ ਕਿ ਉੰਨਾ ਦੇ ਵਲੋਂ ਮਾਛੀਵਾੜਾ ਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ,ਜਿਸ ਦੌਰਾਨ ਇਹ ਸ਼ਬਦ ਉੰਨਾ ਨੇ ਕਹੇ | ਇਸ ਮੌਕੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਜੇਰੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿੱਲ ਪਾਸ ਕੀਤੇ ਨੇ ਉਹ ਕਿਸਾਨਾਂ ਦੇ ਹੱਕ ਲਈ ਨੇ ,,ਅਤੇ ਇੰਨਾ ਨਾਲ ਕਿਸਾਨਾਂ ਦਾ ਹੱਕ ਨਹੀਂ ਮਾਰੇਗਾ | ਉੰਨਾ ਨੇ ਕਿਹਾ ਕਿ ਸਿਰਫ ਰਾਸ਼ਟਰਪਤੀ ਅਤੇ ਰਾਜਪਾਲ ਦੇ ਹਸਤਾਖ਼ਰ ਹੋਣੇ ਬਾਕੀ ਨੇ ਇੰਨਾ ਬਿੱਲਾਂ ਤੇ ਨਾਲ ਹੀ ਉੰਨਾ ਨੇ ਵਿਰੋਧੀਆਂ ਤੇ ਵੀ ਨਿਸ਼ਾਨ ਸਾਧਿਆ | ਜਿਕਰੇਖਾਸ ਹੈ ਕਿ ਇਹ ਜੋ ਐਫ ਆਈ ਆਰ ਦੀ ਗੱਲ ਉੰਨਾ ਵਲੋਂ ਕੀਤੀ ਗਈ , ਇਹ ਉੰਨਾ ਨੇ ਇਸ ਕਰਕੇ ਕੀਤੀ ਕਉਂਕਿ ਉੰਨਾ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੀ ਜਿੰਮੇਵਾਰੀ ਆਪਣੇ ਤੇ ਲਈ ਸੀ, ਉੰਨਾ ਦਾ ਕਹਿਣਾ ਸੀ ਇਹ ਹਮਲਾ ਮੈਂ ਕਰਵਾਇਆ ਹੈ |