ਇਤਿਹਾਸਕ ਨਗਰ ਡੱਲਾ ਵਿਖੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਆਰੰਭ, ਨਹੀ ਸਜਾਏ ਜਾਣਗੇ ਧਾਰਮਕ ਦੀਵਾਨ ਤੇ ਨਗਰ ਕੀਰਤਨ

by simranofficial

ਕਪੂਰਥਲਾ (ਐਨ ਆਰ ਆਈ ): ਇਤਿਹਾਸਕ ਨਗਰ ਡੱਲਾ ਵਿਖੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਆਰੰਭ ਹੋ ਚੁੱਕਿਆ ਨੇ ਪਰ ਇਸ ਵਾਰ ਧਾਰਮਕ ਦੀਵਾਨ ਤੇ ਨਗਰ ਕੀਰਤਨ ਨਹੀ ਸਜਾਏ ਜਾਣਗੇ |
ਇਤਿਹਾਸਕ ਨਗਰ ਡੱਲਾ ਵਿਖੇ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਦੇ ਅਸਥਾਨ ਤੇ ਅੱਸੂ ਮਹੀਨੇ ਦੀ ਮੱਸਿਆ ਤੇ ਸਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜੋੜ ਮੇਲੇ ਦੇ ਸਬੰਧੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ।
ਜੋੜ ਮੇਲੇ ਦੇ ਸਬੰਧ ਵਿਚ 14 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 16 ਅਕਤੂਬਰ ਨੂੰ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਵਾਰ ਕੋਵਿੰਡ-19 ਮਹਾਂਮਾਰੀ ਦੇ ਚਲਦੇ ਧਾਰਮਕ ਦੀਵਾਨ ਤੇ ਨਗਰ ਕੀਰਤਨ ਨਹੀ ਸਜਾਏ ਰਹੇ । ਦੱਸਣਯੋਗ ਹੈ ਕਿ ਇਤਿਹਾਸਕ ਨਗਰ ਡੱਲਾ ਵਿਚ ਅੱਠ ਪਾਤਸ਼ਾਹੀਆਂ ਨੇ ਚਰਨ ਪਾਏ ਹਨ ਅਤੇ ਇਸੇ ਨਗਰ ਦੇ ਸਿੱਖ ਇਤਿਹਾਸ ਵਿਚ 72 ਭਗਤ ਤੇ ਚਾਰ ਮੰਜੀਦਾਰ ਹੋਏ ਹਨ।ਡੱਲਾ ਨਗਰ ਵਿਚ ਗੁਰਦੁਆਰਾ ਬਾਉਲੀ ਸਾਹਿਬ ਪਾਤਸ਼ਾਹੀ ਪੰਜਵੀ, ਗੁਰਦੁਆਰਾ ਭਾਈ ਲਾਲੂ ਜੀ, ਗੁਰਦੁਆਰਾ ਸਾਹਿਬ ਮਾਤਾ ਦਮੋਦਰੀ ਜੀ ਮੌਜੂਦ ਹਨ।