ਉੱਤਰ ਪ੍ਰਦੇਸ਼ ਤੋਂ ਪੰਜਾਬ ਲਿਆ ਕੇ ਝੋਨਾ ਵੇਚਣ ਵਾਲਾ ਗਿਰੋਹ ਕਾਬੂ

by simranofficial

ਪੰਜਾਬ (ਫਤਿਹਗੜ੍ਹ ਸਾਹਿਬ) (ਐਨ ਆਰ ਆਈ ): - ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਰਹਿੰਦ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਪੰਜਾਬ ਲਿਆ ਕੇ ਝੋਨਾ ਵੇਚਣ ਵਾਲਾ ਗਿਰੋਹ ਨੂੰ ਕਾਬੂ ਕੀਤਾ ਹੈ
ਇਸ ਸੰਬਧੀ ਡੀਐਸਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਟਰੱਕਾਂ 'ਚ ਇੱਥੇ ਝੋਨਾ ਵੇਚਣ ਲਈ ਆਏ ਹਨ, ਇਹ ਝੋਨਾ ਬਾਹਰਲੇ ਸੂਬਿਆਂ ਤੋਂ ਆਇਆ ਜਾਪਦਾ ਹੈ। ਪੁਲਿਸ ਵੱਲੋਂ ਸੂਚਨਾ ਦੇ ਆਧਾਰ ਤੇ ਮਾਰਕਿਟ ਕਮੇਟੀ ਸਰਹਿੰਦ ਦੇ ਵਾਇਸ ਚੇਅਰਮੈਨ ਬਲਵਿੰਦਰ ਮਾਵੀ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਟਰੱਕ ਝੋਨਾ ਵੇਚਣ ਲਈ ਉੱਤਰ ਪ੍ਰਦੇਸ਼ ਤੋਂ ਆਏ ਹਨ। ਉਨ੍ਹਾਂ ਦੱਸਿਆ ਕਿ 5 ਟਰੱਕ ਕਾਬੂ ਕੀਤੇ ਗਏ ਹਨ, ਜਿਨ੍ਹਾਂ ਕੋਲੋਂ 138 ਟਨ ਝੋਨਾ ਬਰਾਮਦ ਕੀਤਾ ਗਿਆ। ਇਸ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਡਰਾਈਵਰ ਸਮੇਤ ਕਿ ਹੋਰ ਲੋਕਾਂ ਨੂੰ ਕਾਬੂ ਕੀਤਾ ਹੈ, ਕਾਰਵਾਈ ਚਲ ਰਹੀ ਹੈ

More News

NRI Post
..
NRI Post
..
NRI Post
..