ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਅੰਮ੍ਰਿਤਸਰ ਭਾਜਪਾ ਦਫਤਰ ਕੀਤੀ ਵਰਚਉਲ ਪ੍ਰੈਸ ਵਾਰਤਾ, ਕਿਸਾਨਾਂ ਨਾਲ ਗੱਲਬਾਤ

by simranofficial

ਅੰਮ੍ਰਿਤਸਰ (ਐਨ ਆਰ ਆਈ ): ਅੰਮ੍ਰਿਤਸਰ ਭਾਜਪਾ ਦਫਤਰ ਚ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਰਾਸ਼ਟਰੀ ਮਹਮੰਤਰੀ ਤਰੁਣ ਚੁੰਗ ਨੇ ਅੰਮ੍ਰਿਤਸਰ ਭਾਜਪਾ ਦੇ ਦਫਤਰ ਕਿਸਾਨਾਂ ਨਾਲ ਤੇ ਰਾਜਿੰਦਰ ਮੋਹਨ ਛੀਨਾ ਤੇ ਜਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਨਾਲ ਵਰਚਉਲ ਮੀਟਿੰਗ ਕੀਤੀ , ਕਿਸਾਨਾਂ ਦੇ ਅੰਦੋਲਨ ਸੰਬਧੀ ਕਿਸਾਨਾਂ ਨਾਲ ਵੀ ਗੱਲ ਬਾਤ ਕੀਤੀ |
ਓਥੇ ਹੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਜਿੰਦਰ ਮੋਹਨ ਛੀਨਾ ਨੇ ਦੱਸਿਆ ਕਿ 5 ਜੂਨ 2020 ਤੋਂ ਹੀ ਇਹਨ੍ਹਾਂ ਆਰਡੀਨੈਂਸ ਨੂੰ ਪਾਸ ਕਰਨ ਦੀ ਚਰਚਾ ਚਲ ਰਹੀਆਂ ਸਨ ਓਦੋਂ ਇਨ੍ਹਾਂ ਵਿਰੋਧ ਨਹੀਂ ਹੋਇਆ ਪਰ ਹੁਣ ਜੇਕਰ ਕਿਸਾਨ ਇਨਾਂ ਆਰਡੀਨੈਂਸ ਕਾਨੂੰਨ ਦਾ ਵਿਰੋਧ ਕਰ ਰਹੇ ਤਾਂ ਇਸਦਾ ਸਾਰਥਿਕ ਹੱਲ ਬੈਠ ਕੇ ਵਿਚਾਰ ਵਿਮਰਸ਼ ਕਰਕੇ ਹੀ ਕੀਤਾ ਜਾ ਸਕਦਾ ਹੈ | ਉਹਨਾਂ ਕਿਹਾ ਕਿ 14 ਅਕਤੂਬਰ ਨੂੰ ਹੋਣ ਵਾਲੀ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਚ ਅਸੀਂ ਆਸ ਕਰਦੇ ਕਿ ਕਿਸਾਨ ਜਥੇਬੰਦੀਆਂ ਜਰੂਰ ਜਾਣ ਗਇਆ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਤੇ ਕਿਹਾ ਕਿ ਓਹਨਾ ਤੇ ਹਮਲਾ ਕਿਸਾਨਾਂ ਨੇ ਨਹੀਂ ਸਗੋਂ ਕਿਸੇ ਰਾਜਨੀਤਿਕ ਪਾਰਟੀ ਨੇ ਹੀ ਕੀਤਾ ਹੈ ਅਤੇ ਇਸ ਤੇ ਜਾਂਚ ਕਰਾਨੀ ਚਾਹੀਦੀ ਹੈ |