ਕੇਂਦਰ ਸਰਕਾਰ ਨੇ ਇੱਕ ਹੋਰ ਝੱਟਕਾ ਪੰਜਾਬ ਨੂੰ ਦਿੱਤਾ , 1 ਹਜ਼ਾਰ ਕਰੌੜ ਰੁਪਏ ਕੀਤੇ ਫ੍ਰੀਜ਼

by simranofficial

ਦਿੱਲੀ (ਐਨ ਆਰ ਆਈ ):- ਖੇਤੀਬਾੜੀ ਕਾਨੂੰਨ ਦਾ ਰੇੜਕਾ ਅੱਜੇ ਠੰਡਾ ਨਹੀਂ ਹੋਇਆ ਕਿ ਕੇਂਦਰ ਸਰਕਾਰ ਨੇ ਇੱਕ ਹੋਰ ਝਟਕਾ ਪੰਜਾਬ ਨੂੰ ਦੇ ਦਿੱਤਾ ਹੈ, ਕੇਂਦਰ ਸਰਕਾਰ ਨੇ ਆਰ ਡੀ ਐਫ ਬੰਦ ਕਰ ਦਿੱਤਾ ਹੈ, ਕੇਂਦਰ ਨੇ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਰੋਕ ਦਿੱਤਾ ਹੈ , ਪੰਜਾਬ ਦੇ 1 ਹਜ਼ਾਰ ਕਰੌੜ ਰੁਪਏ ਕੇਂਦਰ ਨੇ ਫ੍ਰੀਜ਼ ਕਰ ਦਿਤੇ ਨੇ , ਪੰਜਾਬ ਸਰਕਾਰ ਨੂੰ ਕੇਂਦਰ ਨੂੰ ਦੇਣਾ ਪਵੇਗਾ RDF ਦਾ ਪੂਰਾ ਹਿਸਾਬ , 1100 ਕਰੋੜ ਰੁਪਏ ਫ੍ਰੀਜ਼ ਕੀਤੇ ਜਾਨ ਤੇ ਹੁਣ ਸਿਆਸੀ ਪਾਰਟੀਆਂ ਵੀ ਬਿਆਨ ਬਾਜ਼ੀ ਕਰ ਰਹੀਆਂ ਨੇ | ਵਿਰੋਧੀਆਂ ਨੇ ਇਕੋ ਸੁਰ ਚ ਆਵਾਜ਼ ਚੁੱਕੀ ਹੈ , ਦੂੱਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਇਹ ਜੋ ਪੈਸੇ ਹੈ ,ਇਸਦਾ ਇਸਤੇਮਾਲ ਪੇਂਡੂ ਵਿਕਾਸ ਤੇ ਖਰਚ ਨਹੀਂ ਹੋ ਰਿਹਾ |


ਦਰਸਲ ਝੋਨੇ ਦੀ ਖਰੀਦ ਲਈ ਕੇਂਦਰ ਸਰਕਾਰ ਸੀ ਸੀ ਐਲ ਜਾਰੀ ਕਰਦਾ ਹੈ ,ਜਿਸ ਵਿੱਚ ਝੋਨੇ ਦੀ ਖਰੀਦ ਲਈ ਸਾਰੇ ਖਰਚ ਜੁੜੇ ਹੁੰਦੇ ਨੇ , ਪੰਜਾਬ ਸਰਕਾਰ ਕੇਂਦਰੀ ਪੂਲ ਲਈ ਝੋਨਾ ਖਰੀਦ ਕਰਦੀ ਹੈ, ਤੇ ਫਿਰ ਇਸ ਪਰਿਕ੍ਰੀਆ ਵਿੱਚ ਹੋਏ ਖਰਚੇ ਸੀ ਸੀ ਐਲ ਵਿੱਚੋ ਕਢਦੀ ਹੈ ,ਪਰ ਇਸ ਲਈ ਕੇਂਦਰ ਇੱਕ ਪ੍ਰੋਵਿਜਨਲ ਰੇਟ ਸੂਚੀ ਜਾਰੀ ਕਰਦਾ ਹੈ , ਪਰ ਇਸ ਵਾਰ ਕੇਂਦਰ ਸਰਕਾਰ ਵਲੋਂ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿੱਚ ਆਰ ਡੀ ਐਫ ਵਾਲਾ ਖਾਨਾ ਖਾਲੀ ਰੱਖਿਆ ਗਿਆ ਹੈ , ਜਿਸਦਾ ਮਤਲਬ ਹੈ ਕਿ ਪੰਜਾਬ ਸਰਕਾਰ ਸੀ ਸੀ ਐਲ ਵਿੱਚੋਂ ਆਰ ਡੀ ਐਫ ਨਹੀਂ ਵਰਤ ਸਕਦੀ | ਆਰ ਡੀ ਐਫ ਦਾ ਪੈਸੇ ਝੋਨੇ ਦੀ ਐਮ ਐਸ ਪੀ ਦਾ 3 % ਹੁੰਦਾ ਹੈ |