ਕੈਨੇੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਦਾ ਪਰਦਾਫਾਸ਼, 9 ਮੁਲਜਮ ਗ੍ਰਿਫ਼ਤਾਰ

by nripost

ਟੋਰਾਂਟੋ (ਸਤਪਾਲ ਸਿੰਘ ਜੌਹਲ): ਪੀਲ ਪੁਲਿਸ ਮੁਤਾਬਕ 17 ਅਪ੍ਰੈਲ 2023 ਨੂੰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਜਾਅਲੀ ਦਸਤਾਵੇਜ਼ਾਂ ਨਾਲ ਕਾਰਗੋ ਫੈਸਿਲਿਟੀ ਤੋਂ 400 ਕਿਲੋ ਸੋਨਾ ਤੇ 2 ਮਿਲੀਅਨ ਅਮਰੀਕੀ ਡਾਲਰ ਚੋਰੀ ਕਰਨ ਦੇ ਮਾਮਲੇ 'ਚ ਕਰੀਬ 1 ਸਾਲ ਬਾਦ ਏਅਰ ਕੈਨੇਡਾ ਦੇ ਮੁਲਾਜਮ ਪਰਮਪਾਲ ਸਿੰਘ ਸਿੱਧੂ, ਸਿਮਰਨਜੀਤ ਸਿੰਘ, ਅਮਿਤ ਜਲੋਟਾ ਅਤੇ ਅਰਸ਼ ਚੋਧਰੀ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਚੋਰੀ ਨੂੰ ਕੈਨੇਡਾ ਦੇ ਇਤਿਹਾਸ ਦੇ ਵਿਚ ਸਭ ਤੋਂ ਵੱਡੀ ਚੋਰੀ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ।

ਦੱਸ ਦੇਈਏ ਕਿ ਪਿਛਲੇ ਸਾਲ ਟੋਰਾਂਟੋ ਪੀਅਰਸਨ ਏਅਰਪੋਰਟ ਤੋਂ ਕੀਤੀ ਗਈ C$20 ਮਿਲੀਅਨ ਦੀ ਸੋਨੇ ਦੀ ਚੋਰੀ ਨੂੰ ਲੈ ਕੇ ਕੈਨੇਡੀਅਨ ਪੁਲਿਸ ਨੇ ਵੱਡੇ ਪੱਧਰ 'ਤੇ ਗ੍ਰਿਫਤਾਰੀਆਂ ਕੀਤੀਆਂ ਹਨ। ਇਸ ਚੋਰੀ ਨੂੰ ਨੈੱਟਫਲਿਕਸ-ਸੀਰੀਜ਼ ਜਿਹੀ ਸਟਾਈਲ ਵਿੱਚ ਅੰਜਾਮ ਦੇਣ ਵਾਲੇ ਅਪਰਾਧੀਆਂ ਦੇ ਇੱਕ ਸੰਗਠਿਤ ਸਮੂਹ ਨੇ ਕੀਤਾ ਸੀ। ਇਹ ਮਾਮਲਾ ਸਭ ਤੋਂ ਵੱਡੀਆਂ ਚੋਰੀਆਂ ਵਿੱਚੋਂ ਇੱਕ ਹੈ ਜਿਸ ਵਿੱਚ 6,500 ਤੋਂ ਵੱਧ ਸੋਨੇ ਦੀਆਂ ਬਾਰਾਂ ਨੂੰ ਚੁਰਾਇਆ ਗਿਆ ਸੀ।

ਪੁਲਿਸ ਨੇ ਸੋਨੇ ਦੇ ਸਮਗਲਿੰਗ ਦੇ ਦੋਸ਼ ਵਿੱਚ ਦੁਰਾਂਤੇ ਕਿੰਗ-ਮੈਕਕਲੀਨ ਨਾਮਕ 25 ਸਾਲਾ ਵਿਅਕਤੀ ਨੂੰ ਫਿਲਾਡੇਲਫੀਆ ਵਿੱਚ ਗ੍ਰਿਫਤਾਰ ਕੀਤਾ। ਇਸ ਦੌਰਾਨ ਉਸ ਦੀ ਕਾਰ ਵਿੱਚੋਂ ਹਥਿਆਰ ਵੀ ਬਰਾਮਦ ਹੋਏ ਸਨ ਜਿਸ ਨੂੰ ਕੈਨੇਡਾ ਵਿੱਚ ਵਰਤਣ ਲਈ ਤਿਆਰ ਕੀਤਾ ਗਿਆ ਸੀ। ਪੁਲਿਸ ਨੇ ਹੁਣ ਤੱਕ C$90,000 ਦਾ ਸੋਨਾ ਬਰਾਮਦ ਕੀਤਾ ਹੈ, ਜੋ ਛੇ ਬਰੇਸਲੇਟਾਂ ਵਿੱਚ ਬਣੇ ਹੋਏ ਹਨ। ਨਾਲ ਹੀ, ਉਨ੍ਹਾਂ ਨੇ C$430,000 ਦੀ ਨਕਦੀ ਵੀ ਜ਼ਬਤ ਕੀਤੀ ਹੈ ਜੋ ਕਿ ਸੋਨੇ ਦੀ ਵਿਕਰੀ ਤੋਂ ਮੁਨਾਫਾ ਸੀ।