ਨਵੀਂ ਦਿਲੀ ( ਐਨ ਆਰ ਆਈ ) :- ਵੈਸ਼ਵਿਕ ਮਹਾਮਾਰੀ ਆਪਣੇ ਪੈਰ ਲਗਾਤਰ ਪਸਾਰਨ ਚ ਲੱਗੀ ਹੋਈ ਹੈ , ਪਰ ਇੱਥੇ ਹੀ ਕੁਝ ਅਜਿਹੇ ਵੀ ਮਾਮਲੇ ਸਾਹਮਣੇ ਆ ਰਹੇ ਨੇ ਜੋ ਹੈਰਾਨ ਕਰ ਦੇਣ ਵਾਲੇ ਨੇ ,ਦਰਅਸਲ ਪੂਰਬੀ ਦਿਲੀ ਦੇ ਵਿਚ ਇੱਕ ਨੌਜਵਾਨ ਨੇ ਸਰਕਰੀ ਡਿਸਪੈਂਸਰੀ ਦੇ ਡਾਕਟਰ ਅਤੇ ਸਟਾਫ਼ ਦੀ ਮਾਰਕੁੱਟ ਕਰ ਦਿਤੀ ਕਉਂਕਿ ਉਸਦੀ ਕੋਰੋਨਾ ਰਿਪੋਰਟ ਪੋਸਟਿਵ ਆਈ , ਇੱਥੇ ਇਹ ਦਸਣਾ ਬਣਦਾ ਹੈ ਕਿ ਨੌਜਵਾਨ ਦੀ ਰਿਪੋਰਟ ਅਗਲੇ ਦਿਨ ਜਦ ਉਸਨੇ ਦੋਬਾਰਾ ਟੈਸਟ ਕਰਵਾਇਆ ਤੇ ਨੇਗਟਿਵ ਆਈ ਜਿਸਤੇ ਨੌਜਵਾਨ ਨੇ ਸਰਕਾਰੀ ਡਿਸਪੇੰਸਿ ਦੇ ਡਾਕਟਰਾਂ ਨੂੰ ਕੁਟਾਪਾ ਚਾੜਿਆ |ਉੰਨਾ ਉੱਤੇ ਝੂਠੀ ਰਿਪੋਰਟ ਬਣਾਉਣ ਦੇ ਦੋਸ਼ ਲਗਾਏ , ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਲਗ ਚੁੱਕੀ ਹੈ , ਮਾਰਕੁੱਟ ਦਾ ਸ਼ਿਕਾਰ ਹੋ ਰਹੇ ਡਾਕਟਰ ਅਤੇ ਸਟਾਫ ਨੂੰ ਸਥਾਨਕ ਲੋਕਾਂ ਨੇ ਬਚਾਇਆ ,ਓਥੇ ਹੀ ਹੁਣ ਸੀ ਸੀ ਟੀ ਵੀ ਦੀ ਜਾਂਚ ਵੀ ਹੋ ਰਹੀ ਹੈ |



