ਕੋਵਿਡ-19 ਮਹਾਮਾਰੀ ਕਾਰਨ ਭਾਰਤੀ-ਅਮਰੀਕੀ ਲੋਕ ਗਰੀਬੀ ਰੇਖਾ ਤੋਂ ਹੇਠ

by simranofficial

ਅਮਰੀਕਾ (ਐਨ .ਆਰ .ਆਈ ):ਜੌਨ ਹੌਪਕਿੰਸ ਵਿੱਚ ਸਥਿਤ ਪਾਲ ਨੀਟਜ਼ ਸਕੂਲ ਆਫ਼ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼ ਦੇ ਦੇਵੇਸ਼ ਕਪੂਰ ਅਤੇ ਜਸ਼ਨ ਬਾਜਵਾਤ ਵੱਲੋਂ ਕੀਤੀ ਇੱਕ ਖੋਜ ਚ ਇਹ ਦੱਸਿਆ ਗਿਆ ਹੈ ਕਿ ਅਮਰੀਕਾ ਵਿਚ ਰਹਿੰਦੇ 42 ਲੱਖ ਭਾਰਤੀ-ਅਮਰੀਕੀ ਵਿਚੋਂ ਲਗਪਗ 6.5 ਪ੍ਰਤੀਸ਼ਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ|, ਉੱਥੇ ਹੀ ਇੱਕ ਹੋਰ ਖੁਲਾਸਾ ਵੀ ਕੀਤਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਇਸ ਭਾਈਚਾਰੇ ਵਿੱਚ ਗਰੀਬੀ ਵਧਣ ਦਾ ਖਦਸ਼ਾ ਹੈ| ਇਹ ਸਾਰਾ ਕੁੱਝ ਇਸ ਤਾਜੀ ਖੋਜ ਦੇ ਵਿਚ ਸਾਹਮਣੇ ਆਇਆ ਹੈ,ਇਸ ਮੌਕੇ ਤੇ ਖੋਜਕਰਤਾ ਸ੍ਰੀ ਕਪੂਰ ਨੇ ਕਿਹਾ ਕਿ ਬੰਗਾਲੀ ਅਤੇ ਪੰਜਾਬੀ ਬੋਲਣ ਵਾਲੇ ਭਾਰਤੀ ਅਮਰੀਕੀਆਂ ਵਿੱਚ ਗਰੀਬੀ ਵਧੇਰੇ ਹੈ , ਜਿਕਰੇਖਾਸ ਹੈ ਕਿ ਉੰਨਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇੰਨਾ ਵਿਚੋਂ ਕੁੱਝ ਲੋਕਾਂ ਕੋਲ ਨਾਗਰਿਕਤਾ ਵੀ ਅਮਰੀਕਾ ਦੀ ਨਹੀਂ ਹੈ , ਉੱਥੇ ਹੀ ਵੱਧ ਗਿਣਤੀ ਇੰਨਾ ਚ ਪੰਜਾਬੀਆਂ ਅਤੇ ਬੰਗਾਲੀਆਂ ਦੀ ਹੈ ਜੋ ਗ਼ਰੀਬੀ ਰੇਖਾ ਤੋਂ ਹੇਠਾਂ ਨੇ