ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀ ਹਮਲਾ, ਸੀ ਆਰ ਪੀ ਐਫ ਦੇ ਪੰਜ ਜਵਾਨ ਜਖ਼ਮੀ

by simranofficial

ਜੰਮੂ ਕਸ਼ਮੀਰ (ਐਨ ਆਰ ਆਈ ): ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਇੱਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ ,ਜਿਸਦੇ ਵਿੱਚ ਸੀ ਆਰ ਪੀ ਐਫ ਦੇ ਪੰਜ ਜਵਾਨ ਜਖ਼ਮੀ ਹੋ ਗਏ ,ਜਿੰਨਾ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ,ਫਿਲਹਾਲ ਜਵਾਨਾਂ ਨੇ ਸਾਰੇ ਇਲਾਕੇ ਨੂੰ ਘੇਰ ਲਿਆ ਹੈ ,ਦੋ ਅੱਤਵਾਦੀਆਂ ਦੇ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ,ਉਹ ਘਾਤ ਲੱਗਾ ਕੇ ਬੈਠੇ ਹੋਏ ਸੀ ,ਜਿਵੇਂ ਹੀ ਸੀ ਆਰ ਪੀ ਐਫ ਦੀ ਪੇਟਰੋਲਿੰਗ ਪਾਰਟੀ ਪੰਪੋਰ ਬਾਈਪਾਸ ਦੇ ਨੇੜੇ ਪਹੁੰਚੀ ਤੇ ਅੱਤਵਾਦੀਆਂ ਵਲੋਂ ਹਮਲਾ ਕਰ ਦਿੱਤਾ ਗਿਆ ਓਹਨਾ ਤੇ ਗੋਲੀਆਂ ਚਲਾ ਦਿਤੀ ਗਈਆਂ, ਜਵਾਬੀ ਕਾਰਵਾਈ ਚ 110 ਬਟਾਲੀਅਨ ਦੇ ਜਵਾਨਾਂ ਨੇ ਫਾਇਰਿੰਗ ਕਰ ਜਵਾਬ ਦਿੱਤਾ | ਫਿਲਹਾਲ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ , ਕਾਰਵਾਈ ਚਲ ਰਹੀ ਹੈ |

More News

NRI Post
..
NRI Post
..
NRI Post
..