ਗੁੰਡਾਗਰਦੀ ਦਾ ਨੰਗਾ ਨਾਚ , ਦੋ ਧਿਰਾਂ ਨੇ ਕੀਤੀ ਇੱਕ ਦੂੱਜੇ ਤੇ ਪੱਥਰਬਾਜੀ

by simranofficial

ਪੰਜਾਬ (ਐਨ ਆਰ ਆਈ ):- ਅੰਮ੍ਰਿਤਸਰ ਦੀ ਪੁਲੀਸ ਚੌਂਕੀ ਵਿਜੈ ਨਗਰ ਦੇ ਇਕ ਇਲਾਕੇ ਚ ਆਂਢ ਗੁਆਂਢ ਵਿਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦ ਗਲੀ ਵਿਚ ਕਾਰ ਖੜ੍ਹੀ ਕਰਨ ਨੂੰ ਲੈ ਕੇ ਝਗੜਾ ਹੋਇਆ, ਝਗੜਾ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਵਿਚ ਪੱਥਰਬਾਜੀ ਹੋਣੀ ਸ਼ੁਰੂ ਹੋ ਗਈ ਜਿਸ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਸੀਸੀਟੀਵੀ ਕੈਮਰੇ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਇਕ ਧਿਰ ਵੱਲੋਂ ਦੂਸਰੀ ਧਿਰ ਦੇ ਉੱਤੇ ਪਥਰਾਅ ਕੀਤਾ ਜਾ ਰਿਹਾ ਹੈ ਅਤੇ ਜਿਸ ਪਰਿਵਾਰ ਉੱਤੇ ਪਥਰਾਅ ਹੋ ਰਿਹਾ ਹੈ ਉਹ ਸ਼ਿਵ ਸੈਨਾ ਦੇ ਆਗੂ ਦੱਸੇ ਜਾ ਰਹੇ ਹਨ ਅਤੇ ਦੂਜੇ ਪਾਸੇ ਜੋ ਪਥਰਾਅ ਕਰ ਰਹੇ ਹਨ ਉਹ ਪੁਲਸ ਮੁਲਾਜ਼ਮ ਦੇ ਪਰਿਵਾਰਿਕ ਮੈਂਬਰ ਦੱਸੇ ਜਾ ਰਹੇ ਹਨ, ਜਿਸ ਤੋਂ ਬਾਅਦ ਗੁੱਸੇ ਚ ਆਏ ਸ਼ਿਵ ਸੈਨਾ ਆਗੂਆਂ ਨੇ ਵਿਜੈ ਨਗਰ ਪੁਲਸ ਚੌਕੀ ਦਾ ਘਿਰਾਓ ਕੀਤਾ , ਪ੍ਰਸ਼ਾਸ਼ਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਪੁਲਸ ਮੁਲਾਜ਼ਮਾਂ ਤੇ ਅਤੇ ਉਨ੍ਹਾਂ ਦੇ ਪਰਿਵਾਰ ਤੇ ਕਾਰਵਾਈ ਕਰਵਾਉਣ ਦੀ ਮੰਗ ਕੀਤੀ

ਦੂਜੇ ਪਾਸੇ ਪੁਲਸ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲੈ ਰਹੀ ਹੈ ,ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਦੇ ਮੁਤਾਬਿਕ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ |
|