ਜੁਲਾਈ 2021 ਤੱਕ ਹੋਵੇਗੀ ਉਪਲੱਭਦ ਕੋਰੋਨਾ ਵੈਕਸੀਨ, ਪਲਾਜ਼ਮਾ ਡੂਨੇਟ ਕਰਨ ਲਈ ਅੱਗੇ ਆਉਣ ਲੋਕ

by simranofficial

ਨਵੀਂ ਦਿੱਲੀ (ਐਨ ਆਰ ਆਈ) : ਹੁਣ ਭਾਰਤੀਆਂ ਨੂੰ ਕੋਰੋਨਾ ਵੈਕਸੀਨ ਦਾ ਹੋਰ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਅਕਤੂਬਰ ਦੇ ਅਖ਼ੀਰ ਤੱਕ ਪੂਰਾ ਖਾਕਾ ਤਿਆਰ ਕਰ ਲਿਆ ਜਾਵੇਗਾ ,ਜਿਸ ਸੂਬੇ ਨੂੰ ਪਹਿਲੇ ਵੈਕਸੀਨ ਦਿਤੀ ਜਾਣੀ ਹੈ ਉਸਦੀ ਵੀ ਸੂਚੀ ਤਿਆਰ ਕੀਤੀ ਜਾਵੇਗੀ , ਡਾ.ਹਰਸ਼ਵਰਧਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜੁਲਾਈ 2021 ਤੱਕ 20 ਤੋ 25 ਕਰੋੜ ਲੋਕਾਂ ਨੂੰ ਵੈਕਸੀਨ ਉਪਲੱਭਦ ਕਰਵਾਉਣ ਦੀ ਵਿਵਸਥਾ ਕਰ ਲਈ ਜਾਵੇਗੀ , ਕੋਰੋਨਾ ਤੋਂ ਬਚਾਉ ਲਈ ਵਿਟਾਮੀਨ ਦੀਆਂ ਗੋਲੀਆਂ ਤੇ ਡਾ. ਹਰਸ਼ਵਰਧਨ ਨੇ ਕਿਹਾ ਕਿ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿੰਨਾ ਨਾ ਲਵੋ |ਓਥੇ ਹੀ ਉੰਨਾ ਦਾ ਕਹਿਣਾ ਸੀ ਕਿ ਕੋਰੋਨਾ ਤੋਂ ਠੀਕ ਹੋ ਚੁਕੇ ਲੋਕ ਉਤਸ਼ਾਹ ਨਾਲ ਅੱਗੇ ਨਹੀਂ ਆ ਰਹੇ ,ਉੰਨਾ ਦੇ ਦਿਲਾਂ ਚੋਂ ਡਰ ਕੱਢਣਾ ਜ਼ਰੂਰੀ ਹੈ, ਤਾਂ ਜੋ ਉਹ ਅੱਗੇ ਆ ਕੇ ਪਲਾਜ਼ਮਾ ਡੂਨੇਟ ਕਰ ਸੱਕਣ| ਜਿਕਰੇਖਾਸ ਹੈ ਕਿ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ ਕੇ ਪਾਲ ਦੀ ਪ੍ਰਧਾਨਗੀ ਚ ਗਠਿਤ ਉੱਚ ਪੱਧਰੀ ਕਮੇਟੀ ਕੋਰੋਨਾ ਵੈਕਸੀਨ ਤੇ ਸਾਰਾ ਖਾਕਾ ਤਿਆਰ ਕਰ ਰਹੀ ਹੈ