ਅਮਰੀਕਾ (ਐਨ .ਆਰ .ਆਈ ):ਅਮਰੀਕਾ 'ਚ ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਹੋ ਵਾਲੀਆਂ ਨੇ ਜਿਸ ਕਰਨ ਅਮਰੀਕਾ ਦੇ ਵਿੱਚ ਦੋਵਾਂ ਪਾਰਟੀਆਂ ਵਿੱਚ ਕਾਫੀ ਟਕਰਾਵ ਵੇਖਣ ਨੂੰ ਮਿਲ ਰਿਹਾ ਹੈ ਓਥੇ ਹੀ ਜੋਅ ਬਾਇਡੇਨ ਦੇ ਕਿਰਾਏਦਾਰਾਂ ਨੂੰ ਮਕਾਨ ਮਾਲਕ ਵੱਲੋਂ ਧਮਕੀ ਦਿੱਤੀ ਜਾ ਰਹੀ ਹੈ। ਮਕਾਨ ਮਾਲਕ ਨੇ ਕਿਰਾਏਦਾਰਾਂ ਨੂੰ ਨੋਟਿਸ ਭੇਜਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਉਹ ਜੋ ਜੌਅ ਬਾਇਡੇਨ ਨੂੰ ਵੋਟ ਪਾਉਣਗੇ ਅਤੇ ਉਹ ਚੋਣ ਜਿੱਤੇ ਤਾਂ ਉਨ੍ਹਾਂ ਦਾ ਕਿਰਾਇਆ ਵਧਾਇਆ ਜਾਵੇਗਾ। 9 ਨਿਊਜ਼ ਦੇ ਅਨੁਸਾਰ, 'ਮਕਾਨ ਮਾਲਕਾਂ ਨੇ ਕਿਰਾਏਦਾਰਾਂ ਨੂੰ ਭੇਜੇ ਨੋਟਿਸ ਵਿੱਚ ਕਿਹਾ ਹੈ ਕਿ ਅਸੀਂ ਤੁਹਾਨੂੰ ਵੋਟ ਪਾਉਣ ਬਾਰੇ ਨਹੀਂ ਦੱਸ ਰਹੇ ਹਾਂ। ਅਸੀਂ ਆਪਣੇ ਕਿਰਾਏਦਾਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਨਤੀਜੇ ਦੇ ਬਾਅਦ ਅਸੀਂ ਕੀ ਕਰ ਸਕਦੇ ਹਾਂ। ਮਕਾਨ ਮਾਲਕ ਦੇ ਅਨੁਸਾਰ, ਵੋਟ ਉਨ੍ਹਾਂ ਦੀ ਚੋਣ ਹੈ ਅਤੇ ਉਹ ਉਨ੍ਹਾਂ ਨੂੰ ਇਹ ਨਹੀਂ ਦੱਸ ਰਹੇ ਕਿ ਉਨ੍ਹਾਂ ਨੂੰ ਵੋਟਿੰਗ ਕਿਵੇਂ ਪਾਉਣੀ ਹੈ। ਪਰ ਸਭ ਕੁਝ ਚੋਣਾਂ ਦੇ ਨਤੀਜਿਆਂ 'ਤੇ ਨਿਰਭਰ ਕਰੇਗਾ। ਪੱਤਰ ਦੇ ਅਨੁਸਾਰ, ਜੇ ਟਰੰਪ ਜਿੱਤ ਜਾਂਦੇ ਹਨ, ਤਾਂ ਅਸੀਂ ਸਾਰੇ ਜਿੱਤਾਂਗੇ। ਜੇ ਬਾਈਡਨ ਜਿੱਤ ਜਾਂਦੇ ਹਨ ਤਾਂ ਅਸੀਂ ਸਾਰੇ ਹਾਰ ਜਾਵਾਂਗੇ।



