ਟਰੰਪ ਦਾ ਵੀਟੋ ਪਾਵਰ ਅਮਰੀਕੀ ਸਸੰਦ ਵਲੋਂ ਖਾਰਿਜ਼

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) :740 ਅਰਬ ਡਾਲਰ ਦੇ ਫੰਡ ਦੇ ਖਰਚ ਤੇ ਅਮਰੀਕੀ ਪ੍ਰੈਸੀਡੈਂਟ ਡੋਨਾਲਡ ਟਰੰਪ ਵਲੋਂ ਵੀਟੋ ਨੂੰ ਅਮਰੀਕੀ ਸਸੰਦ ਵਲੋਂ ਰੋਕ। ਇਸ ਤੋਂ ਪਹਿਲਾਂ ਟਰੰਪ ਨੇ ਕੁੱਲ 8 ਬਿੱਲਾਂ 'ਤੇ ਵੀਟੋ ਕੀਤਾ ਸੀ, ਜਿਸ ਤੋਂ ਬਾਅਦ ਉਹ ਬਿੱਲ ਕਦੀ ਕਾਨੂੰਨ ਦੀ ਸ਼ਕਲ ਨਹੀਂ ਲੈ ਸਕੇ। ਹਾਲਾਂਕਿ ਇਸ ਵਾਰ ਸੰਸਦ ਨੇ ਇਕਜੁੱਟ ਹੋ ਕੇ ਟਰੰਪ ਦੇ ਵੀਟੋ ਨੂੰ ਵੀ ਖਾਰਜ ਕਰ ਦਿੱਤਾ। ਟਰੰਪ ਦੇ ਚਾਰ ਸਾਲ ਦੇ ਰਾਸ਼ਟਰਪਤੀ ਅਹੁਦੇ ਦੇ ਕਾਰਜਕਾਲ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ। ਦੱਸ ਦੇਈਏ ਕਿ ਸੰਸਦ ਨੇ ਦੇਸ਼ ਦੀ ਰੱਖਿਆ ਨੀਤੀ 'ਤੇ ਅਗਲੇ ਇਕ ਸਾਲ 'ਚ 740 ਅਰਬ ਡਾਲਰ ਦੇ ਖ਼ਰਚ ਨੂੰ ਮਨਜ਼ੂਰੀ ਦਿੱਤੀ ਸੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬਿੱਲ ਦੀਆਂ ਕੁਝ ਮਦਾਂ ਨੂੰ ਵਿਵਾਦਤ ਦੱਸਦੇ ਹੋਏ ਦਸਤਖ਼ਤ ਕਰਨ ਤੋਂ ਇਨਕਾਰ ਕਰਦੇ ਹੋਏ ਵੀਟੋ ਕਰ ਦਿੱਤਾ ਸੀ। ਟਰੰਪ ਨੂੰ ਅਫ਼ਗਾਨਿਸਤਾਨ ਤੇ ਯੂਰਪ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਸਬੰਧੀ ਕੀਤੀਆਂ ਗਈਆਂ ਵਿਵਸਥਾਵਾਂ 'ਤੇ ਇਤਰਾਜ਼ ਸੀ।

ਅਮਰੀਕੀ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਦੇ ਵੀਟੋ ਨੂੰ ਹਟਾਉਣ ਲਈ ਸੰਸਦ ਦੇ ਦੋ-ਤਿਹਾਈ ਬਹੁਮਤ ਦੀ ਜ਼ਰੂਰਤ ਹੁੰਦੀ ਹੈ। ਪ੍ਰਤੀਨਿਧੀ ਸਭਾ ਇਸ ਹਫ਼ਤੇ ਦੀ ਸ਼ੁਰੂਆਤ 'ਚ 87 ਦੇ ਮੁਕਾਬਲੇ 322 ਵੋਟਾਂ ਨਾਲ ਵੀਟੋ ਨੂੰ ਪਹਿਲਾਂ ਹੀ ਖਾਰਜ ਕਰ ਚੁੱਕੀ ਹੈ। ਸ਼ੁੱਕਰਵਾਰ ਨੂੰ ਸੈਨੇਟ ਨੇ ਵੋਟਿੰਗ ਕਰਦੇ ਹੋਏ 81-13 ਦੇ ਬਹੁਮਤ ਨਾਲ ਟਰੰਪ ਦੇ ਵੀਟੋ ਨੂੰ ਖਾਰਜ ਕਰ ਚੁੱਕੀ ਹੈ। ਟਰੰਪ ਦੀ ਰਿਪਬਲਿਕਨ ਪਾਰਟੀ ਦੇ ਐੱਮਪੀਜ਼ ਨੇ ਵੀ ਵੀਟੋ ਨੂੰ ਹਟਾਉਣ ਦੇ ਹੱਕ 'ਚ ਵੋਟਿੰਗ ਕੀਤੀ। ਡੈਮੋਕ੍ਰੇਟਿਕ ਪਾਰਟੀ ਨੇ ਬਿੱਲ 'ਤੇ ਵੀਟੋ ਸਬੰਧੀ ਰਾਸ਼ਟਰਪਤੀ ਟਰੰਪ ਦੀ ਆਲੋਚਨਾ ਕੀਤੀ ਸੀ।