ਟਰੰਪ: ਬਿਡੇਨ ਦੀ ਜਿੱਤ ਕਰਕੇ ਛੱਡਣਾ ਪੈ ਸਕਦਾ ਦੇਸ਼

by simranofficial

ਵਾਸ਼ਿੰਗਟਨ (ਐਨ .ਆਰ .ਆਈ ): ਅਮਰੀਕਾ ਦੇ ਵਿੱਚ ਨਵੰਬਰ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਵਾਲਿਆਂ ਨੇ ਇਸਨੂੰ ਲੈ ਦੋਵਾਂ ਪਾਰਟੀਆਂ ਦੇ ਵਲੋਂ ਇਕ ਦੂਜੇ ਦਾ ਵਿਰੋਧ ਕੀਤਾ ਜਾ ਰਿਹਾ ,,ਸਾਲ 2016 ਵਿੱਚ ਚੋਣ ਪ੍ਰਚਾਰ ਕਰਦਿਆਂ ਟਰੰਪ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲੀਕਨ ਨਾਮਜ਼ਦਗੀ ਗੁਆ ਬੈਠਦਾ ਹੈ ਤਾਂ ਉਹ ਜਨਤਕ ਰੂਪ ਵਿੱਚ ਨਜ਼ਰ ਨਹੀਂ ਆਏਗਾ।ਇਸਨੂੰ ਲੈ ਕੇ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਜ਼ਾਕ ‘ਚ ਕਿਹਾ ਕਿ ਜੇ ਉਹ ਆਪਣੇ ਲੋਕਤੰਤਰੀ ਵਿਰੋਧੀ ਜੋ ਬਿਡੇਨ ਤੋਂ 3 ਨਵੰਬਰ ਨੂੰ ਚੋਣ ਹਾਰ ਜਾਂਦੇ ਹਨ ਤਾਂ ਸ਼ਾਇਦ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ। ਇੱਕ ਨਿਊਜ਼ ਵੈਬਸਾਈਟ ਦੇ ਅਨੁਸਾਰ, ਟਰੰਪ ਨੇ ਸ਼ੁੱਕਰਵਾਰ ਰਾਤ ਨੂੰ ਜਾਰਜੀਆ ਦੇ ਮੈਕਨ ਵਿੱਚ ਇੱਕ ਪ੍ਰਚਾਰ ਮੁਹਿੰਮ ਦੌਰਾਨ ਇਹ ਗੱਲ ਕਹੀ ਹੈ। ਟਰੰਪ ਨੇ ਕਿਹਾ, “ਮੈਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਰਾਸ਼ਟਰਪਤੀ ਚੋਣ ਰਾਜਨੀਤੀ ਦੇ ਇਤਿਹਾਸ ਦੇ ਸਭ ਤੋਂ ਖਰਾਬ ਉਮੀਦਵਾਰ ਵਿਰੁੱਧ ਲੜਨਾ ਮੇਰੇ ‘ਤੇ ਦਬਾਅ ਪਾਉਂਦਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇ ਮੈਂ ਹਾਰ ਗਿਆ? ਮੇਰੀ ਸਾਰੀ ਜ਼ਿੰਦਗੀ ‘ਚ, ਮੈਂ ਮੈਂ ਕੀ ਕਰਨ ਜਾ ਰਿਹਾ ਹਾਂ? ਮੈਂ ਇਹ ਕਹਿਣ ਜਾ ਰਿਹਾ ਹਾਂ ਕਿ ਮੈਂ ਰਾਜਨੀਤੀ ਦੇ ਇਤਿਹਾਸ ਦੇ ਸਭ ਤੋਂ ਖਰਾਬ ਉਮੀਦਵਾਰ ਤੋਂ ਹਾਰ ਗਿਆ। ਮੈਨੂੰ ਇਹ ਬਿਲਕੁਲ ਪਸੰਦ ਨਹੀਂ ਹੋਵੇਗਾ। ਸ਼ਾਇਦ ਮੈਨੂੰ ਦੇਸ਼ ਛੱਡਣਾ ਪਏਗਾ? ਮੈਨੂੰ ਨਹੀਂ ਪਤਾ।”

More News

NRI Post
..
NRI Post
..
NRI Post
..