ਟਵਿਟਰ ਨੂੰ ਮਿਲੀ ਚੇਤਾਵਨੀ

by simranofficial

ਨਵੀਂ ਦਿੱਲੀ(ਐਨ .ਆਰ .ਆਈ ):ਬੀਤੇ ਦਿਨ ਟਵਿੱਟਰ ਨੇ ਆਪਣੇ ਪਲੇਟਫਾਰਮ 'ਤੇ ਲੇਹ ਦੀ ਜਿਓ-ਟੈਗ ਲੋਕੇਸ਼ਨ ਨੂੰ ਜੰਮੂ ਕਸ਼ਮੀਰ-ਚੀਨ 'ਚ ਦਿਖਾਇਆ ਗਿਆ ਸੀ। ਆਈ ਟੀ ਸੈਕਟਰੀ ਨੇ ਟਵਿੱਟਰ ਨੂੰ ਸਪੱਸ਼ਟ ਕੀਤਾ ਹੈ ਕਿ ਲੇਹ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਹਿੱਸਾ ਹੈ ਅਤੇ ਲੱਦਾਖ ਅਤੇ ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਅੰਗ ਹਨ ਜੋ ਕਿ ਭਾਰਤ ਦੇ ਸੰਵਿਧਾਨ ਦੁਆਰਾ ਨਿਯੰਤਰਿਤ ਹਨ।
ਟਵਿੱਟਰ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਆਈ ਟੀ ਸੈਕਟਰੀ ਨੇ ਲਿਖਿਆ ਹੈ ਕਿ ਅਜਿਹੀਆਂ ਕਾਰਵਾਈਆਂ ਨਾ ਸਿਰਫ ਟਵਿੱਟਰ ਦੀ ਭਰੋਸੇਯੋਗਤਾ ਨੂੰ ਘਟਾਉਂਦੀਆਂ ਹਨ ਬਲਕਿ ਟਵਿੱਟਰ ਦੀ ਨਿਰਪੱਖਤਾ ‘ਤੇ ਵੀ ਸਵਾਲ ਖੜ੍ਹਾ ਕਰਦੀਆਂ ਹਨ।