ਦਲਿਤ ਜਥੇਬੰਦੀਆਂ ਦਾ ਕਹਿਣਾ – ਉਹ ਬਾਬਾ ਸਾਹਿਬ ਦੇ ਬੁੱਤ ਨੂੰ ਦੁੱਧ ਨਾਲ ਧੋ ਕੇ ਸ਼ੁੱਧ ਕਰਨਾ ਚਾਹੁੰਦੇ ਹਨ

by simranofficial

ਪੰਜਾਬ (ਐਨ ਆਰ ਆਈ ): - ਹੁਸ਼ਿਆਰਪੁਰ ਵਿਖੇ ਭਾਜਪਾ ਵਲੋਂ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਮਾਲਾਵਾਂ ਚੜ੍ਹਾਉਣ ਤੋਂ ਬਾਅਦ ਉਥੇ ਦਲਿਤ ਜਥੇਬੰਦੀਆਂ ਵੱਲੋਂ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਗਿਆ, ਦਲਿਤ ਜਥੇਬੰਦੀਆਂ ਦਾ ਕਹਿਣਾ ਸੀ ਕਿ ਉਹ ਬਾਬਾ ਸਾਹਿਬ ਦੇ ਬੁੱਤ ਨੂੰ ਦੁੱਧ ਨਾਲ ਧੋ ਕੇ ਸ਼ੁੱਧ ਕਰਨਾ ਚਾਹੁੰਦੇ ਹਨ ਕਿਉਂਕਿ ਭਾਜਪਾ ਆਗੂਆਂ ਵਲੋਂ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਮਾਲਾ ਚੜ੍ਹਾ ਕੇ ਦਲਿਤਾਂ ਦੇ ਨਾ ਤੇ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦਲਿਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਦੋਂ ਦਲਿਤਾਂ ਤੇ ਅੱਤਿਆਚਾਰ ਹੁੰਦੇ ਨੇ ਤਾਂ ਇਹੀ ਆਗੂ ਕੁਝ ਬੋਲਣ ਦੀ ਬਜਾਏ ਮੂੰਹ ਬੰਦ ਕਰ ਕੇ ਚੁੱਪੀ ਧਾਰ ਲੈਂਦੇ ਨੇ ਤੇ ਅਜ ਕਿਸਾਨਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਹੀ ਭਾਜਪਾ ਵਲੋਂ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਭਾਜਪਾ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹ ਸਰਾਸਰ ਹਾਸੋਹੀਣੀ ਹੈ ਕਿਉਂਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਬੰਦ ਕਰਨ ਵਾਲੀ ਵੀ ਭਾਜਪਾ ਹੀ ਹੈ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਬੁੱਤ ਨੂੰ ਦੁੱਧ ਨਾਲ ਧੋਣ ਦਾ ਉਦੇਸ਼ ਇਹੀ ਹੈ ਕੀ ਕਿਸੇ ਵੀ ਭਾਜਪਾ ਆਗੂ ਦਾ ਬਾਬਾ ਸਾਹਬ ਦੇ ਬੁੱਤ ਅਤੇ ਦਲਿਤ ਸਮਾਜ ਤੇ ਪਰਸ਼ਾਮਾਂ ਤੱਕ ਵੀ ਪੈਣ ਨਹੀਂ ਦਿੱਤਾ ਜਾਵੇਗਾ