ਦਿਨ ਚ ਹੋਇਆ ਹਨੇਰਾ ,ਵਿੱਤ ਰਾਜਧਾਨੀ ਮੁੰਬਈ ਚ ਗਰਿੱਡ ਫੇਲ੍ਹ

by simranofficial

ਮੁੰਬਈ ( ਐਨ ਆਰ ਆਈ ) : ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਚ ਦਿਨ ਚ ਹੀ ਹਨੇਰਾ ਪੈ ਗਿਆ ,ਜਦੋ ਗਰਿੱਡ ਫੇਲ੍ਹ ਹੋ ਗਏ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ , ਲੋਕਲ ਟ੍ਰੇਨਾਂ ਰੁਕ ਗਈਆਂ, ਆਵਾਜਾਈ ਪ੍ਰਭਾਵਿਤ ਹੋਈ ,ਲੋਕਾਂ ਨੇ ਇਸ ਮੌਕੇ ਤੇ ਆਪਣਾ ਗੁੱਸਾ ਜਾਹਿਰ ਕੀਤਾ, ਮੁੰਬਈ ਦੇ ਗੋਰੇਗਾਓਂ, ਅੰਧੇਰੀ, ਸਯਾਨ, ਪ੍ਰਭਾਦੇਵੀ ਤੇ ਠਾਣੇ ਦੇ ਕਈ ਇਲਾਕਿਆਂ ਵਿਚ ਵੀ ਬਿਜਲੀ ਬੰਦ ਹੈ, ਲੋਕਾਂ ਨੂੰ ਦਿਨ ਚ ਹਨੇਰੇ ਵਾਂਗ ਲਗ ਰਿਹਾ ਹੈ ,ਕਉਂਕਿ ਵਿੱਤ ਰਾਜਧਾਨੀ ਮੁੰਬਈ ਚ ਅਜਿਹਾ ਪਹਿਲੀ ਵਾਰ ਹੋਇਆ ਹੈ ਅਜਿਹਾ ਲੋਕਾਂ ਦਾ ਕਹਿਣਾ ਹੈ | ਮੁੰਬਈ ਦੇ ਟ੍ਰੈਫਿਕ ਸਿਗਨਲ ਕੰਮ ਨਹੀਂ ਕਰ ਰਹੇ ,ਸਥਾਨਕ ਰੇਲ ਸੇਵਾ ਦੇ ਸਾਰੇ ਸੰਕੇਤ ਵੀ ਰੁਕ ਗਏ ਹਨ । ਜਿਹੜੀ ਟ੍ਰੇਨ ਜਿੱਥੇ ਖੜ੍ਹੀ, ਸੀ ਉਥੇ ਹੀ ਰੁਕ ਗਈ ਹੈ, ਲੋਕਾਂ ਦਾ ਸਾਫ ਗੁਸਾ ਸਰਕਾਰ ਤੇ ਵੇਖਣ ਨੂੰ ਮਿਲਿਆ ਹੈ ,ਉੰਨਾ ਦਾ ਕਹਿਣਾ ਹੈ ਕਿ ਉੰਨਾ ਨੂੰ ਕੋਈ ਜਾਣਕਾਰੀ ਨਹੀਂ ਦਿਤੀ ਗਈ |