ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ‘ਚ ਨੌਜਵਾਨ ਪੰਜਾਬੀ ਪੁੱਤ ਦੀ ਮੌਤ !

by vikramsehajpal

ਓਂਟਾਰੀਓ (ਸਾਹਿਬ) - ਕੈਨੇਡਾ 'ਚ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਸ਼ੂਤੋਸ਼ (23) ਮੁਹੱਲਾ ਭੀਮ ਨਗਰ ਵਜੋਂ ਹੋਈ ਹੈ, ਜਿਸ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਇਕਲੌਤਾ ਲੜਕਾ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ।

2 ਜੁਲਾਈ ਨੂੰ ਆਸ਼ੂਤੋਸ਼ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਸੀ। ਦੱਸ ਦਈਏ ਕਿ ਕੱਲ੍ਹ ਉਨ੍ਹਾਂ ਨੂੰ ਉਦੋਂ ਸਦਮਾ ਲੱਗਾ ਜਦੋਂ ਕੈਨੇਡਾ ਤੋਂ ਫੋਨ ’ਤੇ ਦੱਸਿਆ ਗਿਆ ਕਿ ਆਸ਼ੂਤੋਸ਼ ਦੀ ਕਮਰੇ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਕਾਮਰੇਡ ਗੰਗਾ ਪ੍ਰਸਾਦ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਬੱਚੇ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਜਲਦੀ ਪ੍ਰਬੰਧ ਕੀਤੇ ਜਾਣ।

More News

NRI Post
..
NRI Post
..
NRI Post
..