ਗੁਰੂਗ੍ਰਾਮ (ਐਨ ਆਰ ਆਈ ): ਫਰਵਰੀ ਚ ਦਿੱਲੀ ਚ ਹੋਏ ਦੰਗਿਆਂ ਨੇ ਜਿੱਥੇ ਭਿਆਨਕ ਰੂਪ ਧਾਰਨ ਕੀਤਾ ਸੀ ਓਥੇ ਹੀ ਹੁਣ ਇੰਨਾ ਦੰਗਿਆਂ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ ਇਸ ਪਿੱਛੇ ਦੇਸ਼ ਦੇ ਹਾਲਾਤ ਖਰਾਬ ਕਰਨ ਦੀ ਸਾਜਿਸ਼ ਸੀ , ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ ,ਜਿਕਰੇਖਾਸ ਹੈ ਕਿ ਦਿੱਲੀ ਦੰਗਿਆਂ ਨੇ ਕਈ ਘਰ ਉਜਾੜ ਦਿੱਤੇ ਬੇਮੌਤ ਲੋਕ ਮਰ ਗਏ, ਰੈਪਿਡ ਅਵਤੀਓਂ ਫੋਰਸ ਨੇ ਆਪਣੀ ਅਹਿਮ ਭੂਮਿਕਾ ਨਿਭਾਈ , ਸਥਿਤੀ ਨੂੰ ਹੋਰ ਵਿਗੜਨ ਤੋਂ ਸੰਭਾਲ ਲਿਆ , ਅਰਾਜਕਤਾ ਫੈਲਾਉਣ ਵਾਲਿਆਂ ਨੂੰ ਕਾਬੂ ਕੀਤਾ | ਬੁੱਧਵਾਰ ਨੂੰ ਪਿੰਡ ਕਾਦਰਪੁਰ ਸਥਿਤ ਸੀਆਰਪੀਐੱਫ ਦੇ ਸਮੂਹ ਕੇਂਦਰ ਦੇ ਪਰੇਡ ਗਰਾਊਂਡ 'ਚ ਰੈਪਿਡ ਐਕਸ਼ਨ ਫੋਰਸ ਦੀ 28ਵੀਂ ਵਰ੍ਹੇਗੰਢ 'ਤੇ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਹੋਇਆ , ਇਥੇ ਦਸਣਾ ਬਣਦਾ ਹੈ ਕਿ ਦਿੱਲੀ ਦੰਗਿਆਂ ਚ 53 ਲੋਕ ਮਾਰੇ ਗਏ ਸੀ , ਘਰ ਸੜ ਕੇ ਸਵਾਹ ਹੋ ਗਏ ਸੀ 200 ਲੋਕ ਜਖ਼ਮੀ ਹੋ ਗਏ ਸੀ |



