ਦੇਵੇਂਦਰ ਬੰਬੀਹਾ ਸਮੂਹ ਦੇ ਗੈਂਗਸਟਰ ਹਰਮਨਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ

by simranofficial

ਮੋਗਾ (ਐਨ ਆਰ ਆਈ) : - ਦੇਵੇਂਦਰ ਬੰਬੀਹਾ ਸਮੂਹ ਦੇ ਗੈਂਗਸਟਰ ਹਰਮਨਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ
ਤੁਹਾਨੂੰ ਦੱਸ ਦੇਈਏ ਕਿ ਹਰਮਨਜੀਤ ‘ਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ ਦੇ ਕਈ ਮਾਮਲੇ ਦਰਜ ਹਨ, ਇਸ ਦੇ ਨਾਲ ਹੀ ਉਸ ਤੇ ਲੁੱਟ ਖੋਹ ਦੇ ਵੀ ਮਾਮਲੇ ਦਰਜ ਨੇ , ਆਖਿਰਕਾਰ ਹੁਣ ਇਹ ਪੁਲਿਸ ਦੇ ਅੜਿਕੇ ਆ ਚੁੱਕਾ ਹੈ, ਇਸ ਗੈਂਗਸਟਰ ਕੋਲੋਂ ਇੱਕ ਫਾਰਚੁਨਰ ਗੱਡੀ ਬਰਾਮਦ ਕੀਤੀ ਗਈ ਹੈ ਜੋ ਇਸਨੇ ਪੰਚਕੂਲਾ ਤੋਂ ਲੁੱਟੀ ਸੀ , ਉੱਥੇ ਹੀ ਹਥਿਆਰ ਵੀ ਬਰਾਮਦ ਕੀਤੇ ਗਏ ਨੇ ,12 ਬੋਰ ਦੀ ਬੰਦੂਕ ਬਰਾਮਦ ਕੀਤੀ ਗਈ ਹੈ ਜੋ ਇਸ ਵਲੋਂ ਇੱਕ ਹਸਪਤਾਲ ਚ ਤਾਇਨਾਤ ਗਾਰਡ ਕੋਲੋਂ ਖੋਹ ਲਈ ਗਈ ਸੀ | ਪੁਲਿਸ ਦਾ ਕਹਿਣਾ ਹੈ ਕਿ ਇਸ ਗੈਂਗਸਟਰ ਨੂੰ ਅਦਾਲਤ ਚ ਪੇਸ਼ ਕਰਕੇ ਜਾਈਦਾ ਤੋਂ ਜਾਈਦਾ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ,ਤਾਂ ਜੋ ਪੁੱਛਗਿੱਛ ਕੀਤੀ ਜਾ ਸਕੇ |