ਨੇਪਾਲੀ ਫੌਜ ਦੇ ਆਨਰੇਰੀ ਜਨਰਲ ਦਾ ਖਿਤਾਬ ਹਾਸਲ ਕਰਨਗੇ ਜਨਰਲ ਮਨੋਜ ਮੁਕੁੰਦ ਨਰਵਣੇ

by simranofficial

(ਐਨ ਆਰ ਆਈ ) :- ਨੇਪਾਲ ਜਿਸਨੇ ਵਿਵਾਦਿਤ ਨਕਸ਼ਾ ਜਾਰੀ ਕਰਕੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਖਰਾਬ ਕਰਨ ਦਾ ਰਾਹ ਆਪਣਾ ਲਿਆ ,ਹੁਣ ਉਸ ਵਲੋਂ ਵੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਰਿਸ਼ਤਿਆਂ ਨੂੰ ਪਹਿਲਾਂ ਵਾਂਗ ਮਜਬੂਤ ਕਰੇ, ਜਿਕਰੇਖਾਸ ਹੈ ਕਿ ਭਾਰਤੀ ਫੌਜ ਦੇ ਚੀਫ ਜਨਰਲ ਐੱਮ ਐੱਮ ਨਰਵਣੇ ਨੂੰ ਨੇਪਾਲ ਵਲੋਂ ਆਪਣੀ ਨੇਪਾਲੀ ਫੌਜ ਦੇ ਆਨਰੇਰੀ ਜਨਰਲ ਦਾ ਰੁਤਬਾ ਦੇਣ ਦਾ ਸੱਦਾ ਦਿੱਤਾ ਗਿਆ ਹੈ , ਇਸ ਖਿਤਾਬ ਨਾਲ ਉੰਨਾ ਨੂੰ ਨਵਾਜਿਆ ਜਾਵੇਗਾ , ਅਗਲੇ ਮਹੀਨੇ ਉਹ ਗਵਾਂਢੀ ਦੇਸ਼ ਜਾਣਗੇ ,ਦਸਣਾ ਬਣਦਾ ਹੈ ਕਿ 2 ਫਰਵਰੀ 2020 ਨੂੰ ਇਸ ਸ਼ੁਭ ਕੰਮ ਦੇ ਕਰਨ ਦੀ ਮਨਜ਼ੂਰੀ ਦਿਤੀ ਗਈ ਸੀ ਪਰ ਵੈਸ਼ਵਿਕ ਮਹਾਮਾਰੀ ਦੇ ਚਲਦੇ ਕੀਤੇ ਗਏ ਲਾਕਡਾਊਨ ਦੇ ਕਾਰਨ ਇਹ ਅੱਗੇ ਪੈ ਗਿਆ |

ਨੇਪਾਲ ਦੀ ਰਾਸ਼ਟਰਪਤੀ ਦੇ ਵਲੋਂ ਇਹ ਮਾਨ ਸਨਮਾਨ ਐੱਮ ਐੱਮ ਨਰਵਣੇ ਨੂੰ ਇਕ ਪ੍ਰੋਗਰਾਮ ਦੇ ਦੌਰਾਨ ਦਿੱਤਾ ਜਾਵੇਗਾ , ਜਿਕਰੇਖਾਸ ਹੈ ਕਿ ਨੇਪਾਲੀ ਪ੍ਰਧਾਨਮੰਤਰਤੀ ਦੇ ਵਲੋਂ ਅਜਿਹੇ ਕਈ ਬਿਆਨ ਦਿਤੇ ਗਏ ਨੇ ਜਿਸ ਨਾਲ ਉੰਨਾ ਨੇ ਭਾਰਤ ਨਾਲ ਆਪਣੇ ਰਿਸ਼ਤੇ ਖਰਾਬ ਕਰ ਲਏ ਨੇ , ਭਾਰਤ ਨੂੰ ਕੋਰੋਨਾ ਨੇਪਾਲ ਚ ਫੈਲਾਉਣ ਦਾ ਜਿੰਮੇਵਾਰ ਦਸਣਾ ,ਅਯੋਧਿਆ ਨੇਪਾਲ ਚ ਹੈ ਅਜਿਹਾ ਕਹਿਣਾ ,ਇਹ ਸਾਰੇ ਬਿਆਨ ਉਹ ਚੀਨ ਦੇ ਇਸ਼ਾਰਿਆਂ ਤੇ ਦਿੰਦਾ ਆਇਆ ਹੈ ,ਪਰ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਦੌਰਾ ਰੰਗ ਲਿਆ ਸਕਦਾ ਹੈ ,ਰਿਸ਼ਤਿਆਂ ਨੂੰ ਦੋਬਾਰਾ ਪਟੜੀ ਤੇ ਲਿਆਂਦਾ ਜਾ ਸਕਦਾ ਹੈ |