ਪਹਿਲਾ ਪਿਆਰ , ਫਿਰ ਖੁਦਕੁਸ਼ੀ, ਦਰਦਨਾਕ ਫੇਸਬੁਕ ਪਿਆਰ ਦਾ ਅੰਤ

by simranofficial

ਪੰਜਾਬ (ਜਗਰਾਓਂ )(ਐਨ ਆਰ ਆਈ ):- ਪਹਿਲਾਂ ਸੋਸ਼ਲ ਮੀਡੀਆ ਤੇ ਕੀਤਾ ਪਿਆਰ, ਫਿਰ ਕੀਤਾ ਵਿਆਹ ਤੇ ਫਿਰ ਕੀਤੀ  ਖੁਦਕੁਸ਼ੀ। ਇਹ ਕਹਾਣੀ ਹੈ,ਦਿੱਲੀ ਦੀ ਰਹਿਣ ਵਾਲੀ 19 ਸਾਲਾਂ ਪ੍ਰਾਚੀ ਦੀ, ਜਿਸਨੇ ਪਿਛਲੇ ਸਾਲ ਜਗਰਾਓਂ ਦੇ ਥਾਣਾ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਬਹਾਦਰਕੇ ਦੇ ਰਹਿਣ ਵਾਲੇ ਮਨਜੀਤ ਸਿੰਘ ਨਾਲ ਸੋਸ਼ਲ ਮੀਡਿਆ ਫੇਸਬੁੱਕ ਤੇ ਦੋਸਤੀ ਕੀਤੀ ਤੇ ਦੋਸਤੀ ਤੋਂ ਬਾਅਦ ਦੋਵਾਂ ਵਿੱਚ ਪਿਆਰ ਹੋ ਗਿਆ ਤੇ ਫਿਰ ਦੋਨਾਂ ਨੇ ਆਪਣੇ ਆਪਣੇ ਘਰ ਵਾਲਿਆਂ ਦੀ ਮਰਜੀ ਤੋਂ ਬਿਨਾਂ ਵਿਆਹ ਕਰਵਾ ਲਿਆ ਇਸ ਤੋਂ ਬਾਅਦ ਦਿੱਲੀ ਛੱਡ ਕੇ ਪ੍ਰਾਚੀ ਆਪਣੇ ਪਤੀ ਨਾਲ ਪਿੰਡ ਬਹਾਦਰਕੇ ਆ ਗਈ। ਪਰ ਹੁਣ ਇੱਕ ਸਾਲ ਬੀਤਣ ਤੋਂ ਬਾਅਦ ਪ੍ਰਾਚੀ ਨੂੰ ਉਸਦੇ ਸੌਰੇ ਪਰਿਵਾਰ ਵਾਲੇ ਦਾਜ ਨਾ ਲੈ ਕੇ ਆਉਣ ਕਰਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਤੇ ਆਖਿਰਕਾਰ ਪ੍ਰਾਚੀ ਨੇ ਤੰਗ ਆ ਕੇ 20 ਅਕਤੂਬਰ ਨੂੰ ਖ਼ੁਦਖ਼ਸ਼ੀ ਕਰ ਲਈ ਤੇ ਇਕ ਨੋਟ ਵਿੱਚ ਉਸਨੇ ਆਪਣੀ ਮੌਤ ਲਈ ਆਪਣੇ ਸੌਹਰੇ ਪਰਿਵਾਰ ਨੂੰ ਜਿੱਮੇਵਾਰ ਦਸਿਆ। ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਪ੍ਰਾਚੀ ਦੇ ਪਤੀ, ਸੱਸ, ਸਹੁਰੇ ਤੇ ਦਿਉਰ ਖਿਲਾਫ ਮਾਮਲਾ ਦਰਜ ਕਰਕੇ ਪ੍ਰਾਚੀ ਦੇ ਪਤੀ ਨੂੰ ਤਾਂ ਕਾਬੂ ਕਰ ਲਿਆ ਹੈ, ਪਰ ਅਜੇ ਸੱਸ, ਸੁਹਰੇ ਤੇ ਦਿਉਰ ਨੂੰ ਕਾਬੂ ਕਰਨਾ ਅਜੇ ਬਾਕੀ ਹੈ

More News

NRI Post
..
NRI Post
..
NRI Post
..