ਪਹਿਲੇ ਨਰਾਤੇ ਤੇ ਅੰਮ੍ਰਿਤਸਰ ਵਿੱਚ ਸ਼ਰਧਾਲੂਆਂ ਦਾ ਦੁਰਗਿਆਣਾ ਮੰਦਿਰ ਵਿਖੇ ਪਹੁੰਚਣ ਦਾ ਤਾਂਤਾ ਲੱਗਾ

by simranofficial

ਪੰਜਾਬ (ਅੰਮ੍ਰਿਤਸਰ) (ਐਨ ਆਰ ਆਈ):- ਇਸ ਵਾਰ ਕੱਤਕ ਦੇ ਨਰਾਤੇ ਦੇ ਵਿੱਚ ਪਹਿਲੇ ਨਰਾਤੇ ਤੇ ਅੰਮ੍ਰਿਤਸਰ ਵਿੱਚ ਸ਼ਰਧਾਲੂਆਂ ਦਾ ਦੁਰਗਿਆਣਾ ਮੰਦਿਰ ਵਿਖੇ ਪਹੁੰਚਣ ਦਾ ਤਾਂਤਾ ਲੱਗਾ ਹੋਇਆ ਹੈ ਦੁਰਗਿਆਣਾ ਮੰਦਿਰ ਵਿੱਚ ਬਣੇ ਸਭ ਤੋਂ ਵੱਡੇ ਹਨੂੰਮਾਨ ਮੰਦਿਰ ਵਿਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਉਮੜੀ ਹੋਈ ਹੈ ਅਤੇ ਸ਼ਰਧਾਲੂਆਂ ਵੱਲੋਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੰਗੂਰ ਬਣਾ ਕੇ ਇੱਥੇ ਲਿਆ ਕੇ ਮੱਥਾ ਟੇਕਿਆ ਜਾ ਰਿਹਾ ਹਾਲਾਂਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼ਰਧਾਲੂਆਂ ਦੀ ਪਹਿਲੇ ਜਿੰਨੀ ਭੀੜ ਦੇਖਣ ਨੂੰ ਨਹੀਂ ਮਿਲੀ ਲੇਕਿਨ ਜਿੰਨੇ ਵੀ ਸ਼ਰਧਾਲੂ ਮੰਦਰ ਵਿੱਚ ਆ ਰਹੇ ਹਨ ਉਨ੍ਹਾਂ ਉਨ੍ਹਾਂ ਦੇ ਹੱਥਾਂ ਨੂੰ ਪਹਿਲਾਂ ਸੈਨਾਟਾਇਜ਼ ਕੀਤਾ ਜਾਂਦਾ ਹੈ ਬਾਅਦ ਚ ਉਨ੍ਹਾਂ ਦੀ ਥਰਮਲ ਸਕੈਨਿੰਗ ਕਰਕੇ ਫਿਰ ਉਨ੍ਹਾਂ ਨੂੰ ਮੰਦਿਰ ਵਿੱਚ ਮੱਥਾ ਟੇਕਣ ਲਈ ਅੱਗੇ ਭੇਜਿਆ ਜਾ ਰਿਹਾ