ਪਾਕਿਸਤਾਨ ਚ ਵੱਡਾ ਧਮਾਕਾ ,3 ਦੀ ਮੌਤ ,15 ਜ਼ਖਮੀ

by simranofficial

ਕਰਾਚੀ(ਐਨ .ਆਰ .ਆਈ ):ਪਾਕਿਸਤਾਨ ਦੇ ਕਰਾਚੀ 'ਚ ਇੱਕ ਵੱਡਾ ਧਮਾਕਾ ਹੋਇਆ ਹੈ, ਇਸ ਧਮਾਕੇ ਵਿੱਚ ਹੁਣ ਤਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ, ਲਗਪਗ 15 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਗੁਲਸ਼ਨ-ਏ-ਇਕਬਾਲ ਵਿਚ ਇੱਕ ਚਾਰ ਮੰਜ਼ਲਾ ਇਮਾਰਤ ਵਿੱਚ ਹੋਇਆ। ਓਥੇ ਦੀ ਪੁਲਿਸ ਦਾ ਕਹਿਣਾ ਹੈ ਕਿ ਇਹ ਧਮਾਕਾ ਸਿਲੰਡਰ ਫਟਣ ਕਾਰਨ ਹੋਇਆ ਹੈ ਹਾਲਾਂਕਿ ਧਮਾਕੇ ਸਿਲੰਡਰ ਫਟਣ ਕਾਰਨ ਹੋਇਆ ਜਾਂ ਕਿਸੇ ਹੋਰ ਕਾਰਨ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ।ਇਸ ਧਮਾਕੇ ਤੋਂ ਬਾਅਦ ਆਸ-ਪਾਸ ਦੀਆਂ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਤਹਾਨੂੰ ਐਥੇ ਇਹ ਵੀ ਦੱਸ ਦੇਈਏ ਕਿ ਇਸ ਦੀ ਸਾਰੀ ਜਾਣਕਾਰੀ ਪਾਕਿਸਤਾਨ ਦੇ ਮੀਡਿਆ ਵਲੋਂ ਦਿੱਤੀ ਗਈ ਹੈ

More News

NRI Post
..
NRI Post
..
NRI Post
..