ਪੁਰਾਣੀ ਰੰਜਿਸ਼ ਦੇ ਤਹਿਤ ਇੱਕ ਔਰਤ ਦਾ ਕਤਲ, ਪੁੱਤਰ ਦੀ ਹਾਲਤ ਨਾਜ਼ੁਕ

by simranofficial

ਅੰਮ੍ਰਿਤਸਰ (ਐਨ ਆਰ ਆਈ):- ਪੰਜਾਬ ਵਿੱਚ ਆਏ ਦਿਨ ਹੀ ਅਪਰਾਧਿਕ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਲੇਕਿਨ ਪੰਜਾਬ ਪੁਲਿਸ ਵਲੋਂ ਜਿੱਥੇ ਲੋਕਾ ਨੂੰ ਫੜਨ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਨਾਏ ਜਾਂਦੇ ਹਨ , ਲੇਕਿਨ ਅਪਰਾਧੀ ਲੋਕ ਫਿਰ ਵੀ ਪੁਲਿਸ ਦੀ ਨੱਕ ਹੇਠਾਂ ਕਰਾਇਮ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਹਨ , ਪੁਲਿਸ ਨੂੰ ਪਤਾ ਵੀ ਨਹੀ ਚੱਲਦਾ | ਤਾਜ਼ਾ ਮਾਮਲਾ ਹੈ ਅਮ੍ਰਿਤਸਰ ਦੇ ਬਲਾਕ ਬਾਬਾ ਬਕਾਲੇ ਦੇ ਪਿੰਡ ਰੇਇਆ ਦਾ ਜਿਥੇ ਪੁਰਾਣੀ ਰੰਜਸ਼ ਦੇ ਤਹਿਤ ਅਕਸ਼ੇ ਨਾਮਕ ਯੁਵਕ ਨੇ ਸਵੇਰੇ 6 ਵਜੇ ਰੇਖਾ ਨਾਮਕ ਔਰਤ ਅਤੇ ਉਸਦੇ ਬੇਟੇ ਉੱਤੇ ਤੇਜਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਔਰਤ ਦੀ ਮੌਤ ਹੋ ਗਈ ਅਤੇ ਉਸਦਾ ਬੇਟਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ।
ਮੋਕੇ ਉੱਤੇ ਪੁਹੰਚੀ ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕੱਬਜਾ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮ੍ਰਿਤਕ ਦੇ ਬੇਟੇ ਨੂੰ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ | ਮਾਮਲਾ ਦਰਜ ਕਰ ਅੱਗੇ ਦੀ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ ।