ਪੰਜਾਬ (ਐਨ ਆਰ ਆਈ ) ;- ਕੋਰੋਨਾ ਮਹਾਂਮਾਰੀ ਸਮੇਂ ਕੋਰੋਨਾ ਦੇ ਟਾਕਰੇ ਲਈ ਪੰਜਾਬ ਪੁਲਿਸ ਵੱਲੋ ਪੁਲਿਸ ਮੁਲਾਜਮਾਂ ਦੀ ਮਦਦ ਲਈ ਪੁਲਿਸ ਵਾਲੰਟੀਅਰ ਰੱਖੇ ਗਏ ਸਨ ਜਿਹਨਾਂ ਨੂੰ ਭਰਤੀ ਕਰਨ ਸਮੇ ਵਿਭਾਗ ਵੱਲੋ ਬੇਸ਼ੱਕ ਦੱਸਿਆ ਗਿਆ ਸੀ ਕਿ ਨਾ ਹੀ ਉਹਨਾਂ ਨੂੰ ਇਸ ਕੰਮ ਬਦਲੇ ਕੋਈ ਮਾਣ ਭੱਤਾ ਦਿੱਤਾ ਜਾਵੇਗਾ ਨਾ ਹੀ ਕੋਈ ਨੋਕਰੀ ਦਿੱਤੀ ਜਾਵੇਗੀ ਉੱਕਤ ਲੋਕਾਂ ਨੂੰ ਸੇਵਾ ਕਰਨ ਦੇ ਮੰਤਵ ਨਾਲ ਰੱਖਿਆ ਗਿਆ ਸੀ ਲੇਕਿਨ ਸੇਵਾ ਦੇ ਉੱਕਤ ਕਾਜ ਵਿੱਚ ਸਭ ਕੁਝ ਜਾਣਦੇ ਹੋਏ ਉੱਕਤ ਵਲੰਟੀਅਰਾਂ ਵੱਲੋ ਹੁਣ ਮਾਣ ਭੱਤ ਅਤੇ ਨੋਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਜਿਸਦੇ ਚੱਲਦਿਆ ਤਰਨ ਤਾਰਨ ਜਿਲ੍ਹੇ ਦੇ ਵੱਖ ਵੱਖ ਠਾਣਿਆ ਵਿੱਚ ਵਲੰਟੀਅਰ ਦੇ ਤੋਰ ਤੇ ਸੇਵਾ ਨਿਭਾ ਰਹੇ ਵਲੰਟੀਅਰਾਂ ਵੱਲੋ ਤਰਨ ਤਾਰਨ ਵਿਖੇ ਇੱਕਠੇ ਹੋ ਕੇ ਸ਼ਾਤੀਮਈ ਢੰਗ ਨਾਲ ਸ਼ਹਿਰ ਦੀਆਂ ਸੜਕਾਂ ਤੇ ਰੋਸ ਮਾਰਚ ਕੀਤਾ ਗਿਆ ਅਤੇ ਸਰਕਾਰ ਕੋਲੋ ਮੰਗ ਕੀਤੀ ਗਈ ਉਹਨਾਂ ਨੂੰ ਨੋਕਰੀ ਅਤੇ ਕੰਮ ਬਦਲੇ ਮਾਣ ਭੱਤਾ ਦਿੱਤਾ ਜਾਵੇ ਇਸ ਮੋਕੇ ਪੁਲਿਸ ਵਲੰਟੀਅਰਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਉਹ ਪਿੱਛਕੇ ਕਈ ਮਹੀਨਿਆ ਤੋ ਆਪਣੇ ਪਾਸੋ ਪੈਸੇ ਖਰਚ ਕੇ ਪੁਲਿਸ ਮੁਲਾਜਮਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਪ੍ਰਕਾਰ ਦੀ ਡਿਊਟੀ ਨਿਭਾ ਰਹੇ ਹਨ ਲੇਕਿਨ ਘਰੇਲੂ ਆਰਥਿਕ ਤੰਗੀਆ ਦੇ ਚੱਲਦਿਆ ਉਹ ਮੁੱਫਤ ਕੰਮ ਨਹੀ ਕਰ ਸਕਦੇ ਇਸ ਲਈ ਸਰਕਾਰ ਨੂੰ ਉਹਨਾਂ ਨੂੰ ਉੱਚਿਤ ਮਾਣ ਭੱਤਾ ਅਤੇ ਨੋਕਰੀ ਦੇਣ ਦਾ ਪ੍ਰਬੰਧ ਕਰੇ ਅਗਰ ਸਰਕਾਰ ਨੇ ਉਹਨਾਂ ਦੀ ਮੰਗ ਨਾ ਮੰਨੀ ਤਾ ਉਹ ਆਪਣਾ ਸੰਘਰਸ਼ ਤੇਜ ਕਰਨਗੇ |



