ਪੰਜਾਬ ਚ ਮਾਲ ਗੱਡੀਆਂ ਦੀ ਐਂਟਰੀ ਬੰਦ ਰਹੇਗੀ , ਰੇਲਵੇ ਦਾ ਫੈਂਸਲਾ

by simranofficial

ਦਿੱਲੀ (ਐਨ ਆਰ ਆਈ) : - ਪੰਜਾਬ ਚ ਰੇਲ ਸੇਵਾਂ ਦੇ ਨਾਲ ਜੁੜੀ ਇਸ ਸਮੇਂ ਦੀ ਹੋਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ , ਰੇਲਵੇ ਵਿਭਾਗ ਦੇ ਵਲੋਂ ਇੱਕ ਵੱਡਾ ਫੈਂਸਲਾ ਲਿਆ ਗਿਆ ਹੈ ,ਉੰਨਾ ਦਾ ਕਹਿਣਾ ਹੈ ਕਿ ਜਦੋ ਤੱਕ ਸਾਰੀ ਕਲੀਅਰਰੈਂਸ ਨਹੀਂ ਕੀਤੀ ਜਾਂਦੀ , ਉਦੋਂ ਤੱਕ ਮਾਲ ਗੱਡੀਆਂ ਦੀ ਐਂਟਰੀ ਬੰਦ ਰਵੇਗੀ | ਜਿਕਰੇਖਾਸ ਹੈ ਕਿ ਇਹ ਇੱਕ ਤਰੀਕਾ ਲੱਭਿਆ ਗਿਆ ਹੈ ਕਿਸਾਨਾਂ ਦੇ ਧਰਨਿਆਂ ਨੂੰ ਖ਼ਤਮ ਕਰਵਾਉਣ ਦੇ ਲਈ, ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਸਾਰੇ ਰੇਲਵੇ ਟਰੈਕ ਖਾਲੀ ਕੀਤੇ ਜਾਨ, ਇਥੇ ਇਹ ਵੀ ਦਸਣਾ ਬਣਦਾ ਹੈ ਕਿ 5 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਵਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ , ਦੂਜੇ ਪਾਸੇ ਪੰਜਾਬ ਦੇ ਮੁੱਖਮੰਤਰੀ ਦੇ ਵਲੋਂ ਵੀ ਇਹ ਕਿਹਾ ਗਿਆ ਹੈ ਕਿ ਕਿਸਾਨ ਰੇਲਵੇ ਟਰੈਕ ਖਾਲੀ ਕਰਨ , ਇਥੇ ਇਹ ਵੀ ਦਸਣਾ ਬਣਦਾ ਹੈ ਕਿ ਕਿਸਾਨਾਂ ਦੇ ਵਲੋਂ 5 ਤਰੀਕ ਤੱਕ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਦਿਤੀ ਗਈ ਸੀ | ਪਰ ਇਹ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ |